ਫ਼ਤਹਿਗੜ੍ਹ ਚੂੜੀਆਂ, 1 ਜੂਨ (ਅੱੈਮ. ਐੱਸ. ਫੁੱਲ)-ਪੰਡਿਤ ਮੋਹਨ ਲਾਲ ਗਲੋਬਲ ਸਕੂਲ ਫ਼ਤਹਿਗੜ੍ਹ ਚੂੜੀਆਂ ਵਿਚ ਕਿ੍ਕਟ ਦਾ ਮੈਚ ਖੇਡ ਅਧਿਆਪਕ ਸੁਮਨ ਜ਼ੱਕੀ ਅਤੇ ਸਾਗਰ ਜ਼ੱਕੀ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੈਚ ਵਿਚ ਜੂਨੀਅਰ ਅਤੇ ਸੀਨੀਅਰ 2 ਟੀਮਾਂ ਸਨ | ਜੂਨੀਅਰ ਟੀਮ ਵਿਚ ਜਮਾਤ ਚੌਥੀ, 5ਵੀਂ ਤੇ 6ਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸੀਨੀਅਰ ਟੀਮ ਦੇ ਵਿਚ ਜਮਾਤ 7ਵੀਂ, 8ਵੀਂ ਤੇ 9ਵੀਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਪਿ੍ੰਸੀਪਲ ਵਰਿੰਦਰ ਕੌਰ ਵਲੋਂ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ | ਟੋਤੂ ਰਹੀਆਂ ਟੀਮਾਂ ਨੂੰ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਵਰਿੰਦਰ ਕੌਰ ਨੇ ਦੋਨਾਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਖੇਡ ਅਧਿਆਪਕ ਸੁਮਨ ਜ਼ੱਕੀ ਅਤੇ ਸਾਗਰ ਜ਼ੱਕੀ ਨੂੰ ਉਨ੍ਹਾਂ ਦੀ ਮਿਹਨਤ ਲਈ ਸਲਾਹਿਆ | ਉਨ੍ਹਾਂ ਕਿਹਾ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ | ਇਸ ਸਮਾਗਮ ਵਿਚ ਸਕੂਲ ਕੋਆਰਡੀਨੇਟਰ ਕੁਲਬੀਰ ਕੌਰ, ਅਧਿਆਪਕ ਅਮਨਪ੍ਰੀਤ ਕੌਰ, ਅਰਸ਼ਪ੍ਰੀਤ ਕੌਰ, ਰਜਿੰਦਰ ਕੌਰ, ਆਰਤੀ, ਸੋਨੀਆ, ਕੋਮਲਪ੍ਰੀਤ ਕੌਰ ਅਤੇ ਜਗਰੂਪ ਸਿੰਘ ਸ਼ਾਮਿਲ ਹੋਏ |