ਬਟਾਲਾ, 1 ਜੂਨ (ਸਤਿੰਦਰ ਸਿੰਘ)-ਨਜ਼ਦੀਕੀ ਕਸਬਾ ਕੋਟਲੀ ਸੂਰਤ ਮੱਲ੍ਹੀ ਵਿਖੇ ਮੋਟਰਸਾਈਕਲ ਤੇ ਸਕੂਟੀ ਦੀ ਹੋਈ ਟੱਕਰ ਵਿਚ 2 ਬੱਚਿਆਂ ਸਮੇਤ 6 ਜਣੇ ਜ਼ਖ਼ਮੀ ਹੋ ਗਏ | ਸਿਵਲ ਹਸਪਤਾਲ ਬਟਾਲਾ 'ਚ ਜ਼ੇਰੇ ਇਲਾਜ ਜਗਰੂਪ ਕੌਰ ਪਤਨੀ ਮਨਦੀਪ ਸਿੰਘ ਵਾਸੀ ਰਾਏਮਲ ਨੇ ਦੱਸਿਆ ਕਿ ਅਸੀਂ ਸਕੂਟੀ 'ਤੇ ਕਿਸੇ ਰਿਸ਼ੇਤਦਾਰ ਨੂੰ ਮਿਲਣ ਜਾ ਰਹੇ ਸਾਂ ਤਾਂ ਮੋਟਰਸਾਈਕਲ ਸਵਾਰ ਸਰਬਜੀਤ ਸਿੰਘ ਨੇ ਸਾਡੀ ਸਕੂਟੀ ਨੂੰ ਟੱਕਰ ਮਾਰ ਦਿੱਤੀ, ਜਿਸ 'ਤੇ ਅਸੀਂ ਸਾਰੇ ਡਿੱਗ ਗਏ | ਇਸ ਦੌਰਾਨ ਸਕੂਟੀ ਸਵਾਰ ਜਗਰੂਪ ਕੌਰ, ਰਾਜਵਿੰਦਰ ਕੌਰ, ਬੱਚੀ ਹਰਕੀਰਤ ਕੌਰ ਤੇ ਗੁਰਸਾਹਿਬ ਸਿੰਘ ਸਮੇਤ ਮੋਟਰਸਾਈਕਲ ਸਵਾਰ ਸਰਬਜੀਤ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਬਾਲੇਵਾਲ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਵੀ ਜ਼ਖ਼ਮੀ ਹੋ ਗਏ | ਇਨ੍ਹਾਂ ਜ਼ਖਮੀਆਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਟਾਲਾ ਲਿਆਂਦਾ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ |