28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਰਜਵੰਤ ਕੌਰ ਨੇ ਪੰਚਾਂ-ਸਰਪੰਚਾਂ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 02-06-2025
ਅੱਚਲ ਸਾਹਿਬ, 1 ਜੂਨ (ਗੁਰਚਰਨ ਸਿੰਘ)-ਥਾਣਾ ਰੰਗੜ ਨੰਗਲ ਦੇ ਨਵ-ਨਿਯੁਕਤ ਐੱਸ. ਐੱਚ. ਓ. ਮੈਡਮ ਰਜਵੰਤ ਕੌਰ ਨੇ ਅਹੁਦਾ ਸੰਭਾਲਣ ਉਪਰੰਤ ਇਲਾਕੇ ਦੇ ਪੰਚਾਂ-ਸਰਪੰਚਾਂ ਅਤੇ ਮੁਹਤਬਰਾਂ ਨਾਲ ਜਾਣ ਪਛਾਣ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਅਤੇ ਜਨਤਾ ਦਾ ਆਪਸ ਵਿਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤਾਂ ਅਤੇ ਆਮ ਲੋਕ ਪੁਲਿਸ ਦਾ ਸਾਥ ਦੇਣ ਤਾਂ ਜੁਰਮ ਨੂੰ ਜੜ੍ਹੋਂ ਪੁੱਟਣ ਲਈ ਦੇਰ ਨਹੀਂ ਲਗਦੀ | ਇਸ ਮੌਕੇ ਇਲਾਕੇ ਦੀਆਂ ਪੰਚਾਇਤਾਂ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਅਹੁਦਾ ਸੰਭਾਲਣ 'ਤੇ ਐਸ.ਐਚ.ਓ. ਰਜਵੰਤ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਜਸਬੀਰ ਸਿੰਘ ਲਾਡੀ ਰੰਗੜ ਨੰਗਲ, ਸਰਪੰਚ ਨਿਸ਼ਾਨ ਸਿੰਘ ਵੈਰੋਨੰਗਲ, ਸਰਪੰਚ ਜਰਮਨਜੀਤ ਸਿੰਘ ਜਾਲੀਆਂ, ਸਰਪੰਚ ਅਮਰੀਕ ਸਿੰਘ ਨਾਨਕ ਨੰਗਲ, ਸਰਪੰਚ ਲਖਵਿੰਦਰ ਸਿੰਘ, ਕਵਲਜੀਤ ਸਿੰਘ ਆਦੋਵਾਲੀ, ਏਐਸਆਈ ਜਤਿੰਦਰਪਾਲ ਸਿੰਘ ਸਹਾਰੀ, ਏਐਸਆਈ ਪਰਮਿੰਦਰ ਸਿੰਘ ਸੋਹਲ, ਏਐਸਆਈ ਅਮਰਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏ. ਐੱਸ. ਆਈ. ਸਤਨਾਮ ਸਿੰਘ ਨੇ ਚੌਂਕੀ ਊਧਨਵਾਲ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਸਹਾਰੀ ਦਾ ਨੌਜਵਾਨ ਜਗਰਾਜ ਸਿੰਘ ਨਹਿਰ ਵਿਚ ਨਹਾਉਂਦੇ ਸਮੇਂ ਲਾਪਤਾ
Ad Position 24