08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਹਰਵਿੰਦਰ ਸੋਨੀ ਜੇਲ੍ਹ ਤੋਂ ਹੋਏ ਰਿਹਾਅ <br/>

Ad Position 21
No active advertisement
ਅਜੀਤ ਡੈਸਕ 03-06-2025
ਗੁਰਦਾਸਪੁਰ, 2 ਜੂਨ (ਪੰਕਜ ਸ਼ਰਮਾ)-ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਉਪ ਸੂਬਾ ਪ੍ਰਧਾਨ ਤੇ ਗਊ ਸੰਸਦ ਮੈਂਬਰ ਹਰਵਿੰਦਰ ਸੋਨੀ ਦੇ 11 ਦਿਨਾਂ ਬਾਅਦ ਜੇਲ੍ਹ 'ਚੋਂ ਰਿਹਾਅ ਹੋਣ 'ਤੇ ਗਊ ਭਗਤ ਪਠਾਨਕੋਟ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਹਰਵਿੰਦਰ ਸੋਨੀ ਨੇ ਕਿਹਾ ਕਿ ਅੱਜ ਪੰਜਾਬ 'ਚ ਪ੍ਰਸ਼ਾਸਨ ਨੇ ਹਿੰਦੂ ਹਿਤਾਂ ਬਾਰੇ ਗੱਲ ਕਰਨਾ ਅਪਰਾਧ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ ਕਿਉਂਕਿ ਹਾਲ ਹੀ ਵਿਚ ਜਦੋਂ ਹਿੰਦੂਆਂ ਦੀ ਸਤਿਕਾਰਯੋਗ ਗਾਂ ਨੰੂ ਮਾਰਿਆ ਗਿਆ ਸੀ ਅਤੇ ਉਨ੍ਹਾਂ ਨੇ ਇਸ ਲਈ ਇਨਸਾਫ਼ ਮੰਗਿਆ ਸੀ ਤਾਂ ਉਨ੍ਹਾਂ ਨੰੂ ਇਸ ਜੇਲ੍ਹ 'ਚ ਭੇਜਿਆ ਗਿਆ, ਜਿਵੇਂ ਗਊ ਲਈ ਇਨਸਾਫ਼ ਮੰਗਣਾ ਵੱਡਾ ਅਪਰਾਧ ਹੋਵੇ | ਉਨ੍ਹਾਂ ਕਿਹਾ ਕਿ ਅੱਜ ਹਿੰਦੂ ਸੰਗਠਨਾਂ ਦੇ ਸਹਿਯੋਗ ਨਾਲ ਪੰਜਾਬ ਪੁਲਿਸ ਪੰਜਾਬ 'ਚੋਂ ਨਸ਼ੇ ਨੰੂ ਖ਼ਤਮ ਕਰਨ ਵਿਚ ਸਫਲ ਹੋ ਰਹੀ ਹੈ ਜਿਸ ਲਈ ਪੰਜਾਬ ਪੁਲਿਸ ਦੀ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ, ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਵਲੋਂ ਹਿੰਦੂਆਂ 'ਤੇ ਕੀਤੇ ਜਾ ਰਹੇ ਜੁਲਮ ਦੀ ਸਖ਼ਤ ਨਿੰਦਾ ਕਰਦੀ ਹੈ | ਉਨ੍ਹਾਂ ਕਿਹਾ ਕਿ ਗਊ ਮਾਤਾ ਲਈ ਅੰਦੋਲਨ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਜਗਤਗੁਰੂ ਸ਼ੁਕਰਚਾਰੀਆ ਸ੍ਰੀ ਸ੍ਰੀ 1008 ਗੁਰੂ ਅਵਿਮੁਕਤੇਸ਼ਵਰਾਨੰਦ ਸਰਸਵਤੀ ਦੀ ਅਗਵਾਈ ਹੇਠ ਇਕ ਮਜ਼ਬੂਤ ਅੰਦੋਲਨ ਚਲਾਇਆ ਜਾਵੇਗਾ ਅਤੇ ਗਊ ਮਾਤਾ ਨੰੂ ਇਨਸਾਫ਼ ਦਿੱਤਾ ਜਾਵੇਗਾ | ਇਸ ਮੌਕੇ ਪੰਕਜ ਦੇਵੇਸਰ, ਰਜਿੰਦਰ ਸਹਦੇਵ, ਰਵੀ ਅੰਮਿ੍ਤਸਰ, ਸੌਰਭ ਗੁਪਤਾ, ਮੁੰਨਾ ਸਲਾਰੀਆ, ਰਮਨ ਸ਼ਰਮਾ, ਬਲਜੀਤ ਬੱਬੂ, ਦੀਪਕ ਮਹਾਜਨ, ਰਜਿੰਦਰ ਸਰੀਨ, ਰਾਜ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਿਨਾਂ ਲਾਇਸੰਸ ਰੈਸਟੋਰੈਂਟ ਵਿਚ ਸ਼ਰਾਬ ਪਰੋਸਣ ਦੇ ਦੋਸ਼ ਤਹਿਤ ਮਾਮਲਾ ਦਰਜ ਅਗਲੀ ਖ਼ਬਰ ਪਰਮਪਾਲ ਕੌਰ ਸਿੱਧੂ ਨਸ਼ਾ ਤਸਕਰਾਂ ਵਲੋਂ ਜ਼ਖ਼ਮੀ ਕੀਤੇ ਰਣਬੀਰ ਦੇ ਪਰਿਵਾਰ ਨੂੰ ਮਿਲੇ
Ad Position 24