08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪਰਮਪਾਲ ਕੌਰ ਸਿੱਧੂ ਨਸ਼ਾ ਤਸਕਰਾਂ ਵਲੋਂ ਜ਼ਖ਼ਮੀ ਕੀਤੇ ਰਣਬੀਰ ਦੇ ਪਰਿਵਾਰ ਨੂੰ ਮਿਲੇ

Ad Position 21
No active advertisement
ਅਜੀਤ ਡੈਸਕ 03-06-2025
ਬਠਿੰਡਾ, 2 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਰਕਾਰ ਨਸ਼ੇ ਵਿਰੁੱਧ ਨਹੀਂ, ਨਸ਼ਾ ਵਿਰੋਧੀਆਂ ਵਿਰੁੱਧ ਯੁੱਧ ਲੜ ਰਹੀ ਹੈ ਤੇ ਨਸ਼ਾ ਅਤੇ ਨਸ਼ਾ ਸੌਦਾਗਰਾਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ 'ਤੇ ਸਰਕਾਰ ਤੇ ਪੁਲਿਸ ਦੀ ਸ਼ਹਿ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ | ਸਰਕਾਰ 'ਤੇ ਇਹ ਦੋਸ਼ ਭਾਜਪਾ ਦੇ ਸੀਨੀਅਰ ਆਗੂ ਸੇਵਾਮੁਕਤ ਆਈ ਏ ਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੇ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ 'ਚ ਨਸ਼ਾ ਤਸਕਰਾਂ ਵਲੋਂ ਬੁਰੀ ਤਰ੍ਹਾਂ ਜ਼ਖ਼ਮੀ ਕੀਤੇ ਗਏ ਰਣਬੀਰ ਸਿੰਘ ਵਾਸੀ ਭਾਈ ਬਖਤੌਰ ਦਾ ਹਾਲ ਜਾਨਣ ਸਮੇਂ ਕੀਤਾ | ਇਲਾਜ ਅਧੀਨ ਰਣਬੀਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਦੌਰਾਨ ਭਾਜਪਾ ਆਗੂ ਨੇ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ 'ਤੇ ਲੰਮੇ ਹੱਥੀਂ ਲਿਆ | ਉਨ੍ਹਾਂ ਕਿਹਾ ਕੇ ਸਰਕਾਰ ਸੂਬੇ 'ਚੋਂ ਨਸ਼ਾ ਖ਼ਤਮ ਕਰਨ 'ਚ ਬੁਰੀ ਤਰ੍ਹਾਂ ਅਸਫ਼ਲ ਸਾਬਿਤ ਹੋਈ ਹੈ | ਗੋਨਿਆਣੇ ਵਾਲਾ ਮਾਮਲਾ ਵੀ ਟੀਚੇ ਪੂਰੇ ਕਰਨ ਦਾ ਹੀ ਨਤੀਜਾ ਹੈ ਪੁਲਿਸ ਨੇ ਆਪਣੇ ਟੀਚੇ ਪੂਰੇ ਕਰਨ ਲਈ ਇਕ ਬੇਕਸੂਰ ਨੌਜਵਾਨ ਦੀ ਬਲੀ ਲਈ ਉਸ ਦੀ ਪਤਨੀ ਤੇ ਬੱਚਾ ਇਨਸਾਫ਼ ਦੀ ਦੁਹਾਈ ਦੇ ਰਿਹਾ ਹੈ | ਭਾਜਪਾ ਆਗੂ ਨੇ ਕਿਹਾ ਕਿ ਸਰਕਾਰ ਨਸ਼ੇ ਨੂੰ ਖ਼ਤਮ ਕਰਨ ਤੇ ਹੋਰ ਕਿਸੇ ਵੀ ਮੁੱਦੇ 'ਤੇ ਸੁਹਿਰਦ ਨਹੀਂ ਹੈ ਸਰਕਾਰ ਕੋਲ ਨਸ਼ਾ ਖ਼ਤਮ ਕਰਨ ਲਈ ਕੋਈ ਠੋਸ ਯੋਜਨਾ ਨਹੀਂ ਹੈ ਤੇ ਨਾ ਹੀ ਨੀਅਤ | ਸਰਕਾਰ ਤੇ ਪੁਲਿਸ ਦੀ ਸ਼ਹਿ 'ਤੇ ਨਸ਼ਾ ਸ਼ਰੇਆਮ ਵਿਕ ਰਿਹਾ ਹੈ | ਭਾਈ ਬਖਤੌਰ ਵਾਸੀ ਰਣਬੀਰ ਸਿੰਘ ਵੀ ਕਮੇਟੀ ਬਣਾਕੇ ਨਸ਼ਿਆਂ ਵਿਰੁੱਧ ਲੜ ਰਿਹਾ ਸੀ, ਨਸ਼ਾ ਤਸਕਰਾਂ ਨੇ ਜਿਸ ਤਰ੍ਹਾਂ ਉਸ ਦੀ ਕੁੱਟਮਾਰ ਕੀਤੀ ਇਹ ਬਿਨ੍ਹਾਂ ਸ਼ਹਿ ਤੋਂ ਸੰਭਵ ਨਹੀਂ ਹੈ | ਲੋਕ ਸਰਕਾਰ ਤੋਂ ਨਾ ਉਮੀਦ ਤੇ ਨਸ਼ਾ ਤਸਕਰਾਂ ਤੋਂ ਇੰਨੇ ਤੰਗ ਆ ਗਏ ਹਨ ਕਿ ਭਾਈ ਬਖਤੌਰ 'ਚ ਪਿੰਡ ਵਾਸੀਆਂ ਨੇ ਸਾਰਾ
Ad Position 22
No active advertisement
ਪਿਛਲੀ ਖ਼ਬਰ ਹਰਵਿੰਦਰ ਸੋਨੀ ਜੇਲ੍ਹ ਤੋਂ ਹੋਏ ਰਿਹਾਅ <br/> ਅਗਲੀ ਖ਼ਬਰ ਭਾਈ ਬਖਤੌਰ ਦੇ ਸਾਬਕਾ ਫੌਜੀ ਦੀ ਨਸ਼ੇੜੀਆਂ ਵਲੋਂ ਕੁੱਟਮਾਰ ਤੋਂ ਬਾਅਦ ਭਖਿਆ ਮਾਮਲਾ
Ad Position 24