ਡੇਰਾ ਬਾਬਾ ਨਾਨਕ, 2 ਜੂਨ (ਹੀਰਾ ਸਿੰਘ ਮਾਂਗਟ)-ਅੱਜ ਸ੍ਰੀ ਹੇਮਕੁੰਟ ਸਾਹਿਬ ਲਈ 31ਵੀਂ ਪੈਦਲ ਯਾਤਰਾ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਰਵਾਨਾ ਹੋਈ | ਸ੍ਰੀ ਅਖੰਡ ਪਾਠ ਦੇ ਭੋਗ ਪਾਏ ਉਪਰੰਤ ਭਾਈ ਮਨਜਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਉਪੰਰਤ ਗ੍ਰੰਥੀ ਸਿੰਘ ਬਾਬਾ ਜਗਵਿੰਦਰ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਇਸ ਮਹਾਨ ਪੈਦਲ ਯਾਤਰਾ ਨੂੰ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਨਾਲ ਮੁੱਖ ਸੇਵਾਦਾਰ ਡਾ. ਗੁਰਦੇਵ ਸਿੰਘ ਧਾਰੋਵਾਲੀ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ | ਇਹ ਪੈਦਲ ਯਾਤਰਾ ਕਸਬੇ ਦੀ ਪ੍ਰਕਰਮਾ ਕਰਦਿਆਂ ਗੁਰਬਾਣੀ ਦਾ ਹਰਿ ਜਸ ਕਰਦੀ ਹੋਈ ਅੱਗੇ ਰਵਾਨਾ ਹੋਈ | ਰਸਤੇ ਵਿਚ ਸੰਗਤਾਂ ਵਲੋਂ ਜਿੱਥੇ ਵੱਖ-ਵੱਖ ਥਾਵਾਂ 'ਤੇ ਇਸ ਪੈਦਲ ਯਾਤਰਾ ਦਾ ਸਵਾਗਤ ਕੀਤਾ ਗਿਆ ਉਥੇ ਨਾਲ ਹੀ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ ਹੋਏ ਸਨ | ਇਸ ਮੌਕੇ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਬਟਾਲਾ ਦੇ ਮੁੱਖ ਸੇਵਾਦਾਰ ਡਾ. ਗੁਰਦੇਵ ਸਿੰਘ ਧਾਰੋਵਲੀ ਨੇ ਦੱਸਿਆ ਕਿ ਇਹ ਪੈਦਲ ਯਾਤਰਾ ਵੱਖ-ਵੱਖ ਕਸਬਿਆਂ 'ਚ ਪੜਾਅ ਕਰਨ ਉਪਰੰਤ 35 ਦਿਨਾਂ ਦਾ ਸਫ਼ਰ ਤੈਅ ਕਰ ਕੇ ਸ੍ਰੀ ਹੇਮਕੁੰਟ ਸਾਹਿਬ ਪੁੱਜੇਗੀ ਤੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ 6 ਜੁਲਾਈ ਨੂੰ ਵਾਪਸ ਡੇਰਾ ਬਾਬਾ ਨਾਨਕ ਪੁੱਜੇਗੀ | ਇਸ ਮੌਕੇ ਮੈਨੇਜਰ ਸਤਨਾਮ ਸਿੰਘ ਗੋਸਲ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਬਾਬਾ ਰਛਪਾਲ ਸਿੰਘ ਪ੍ਰਮੇਸ਼ਰ ਦੁਆਰ, ਹਰਪਾਲ ਸਿੰਘ ਧਾਰੋਵਾਲੀ, ਮਾਸਟਰ ਬਲਦੇਵ ਸਿੰਘ, ਸਾਬਕਾ ਹੈੱਡ ਗ੍ਰੰਥੀ ਬਾਬਾ ਰਣਧੀਰ ਸਿੰਘ, ਪ੍ਰੋਫ਼ੈਸਰ ਗੁਰਵਿੰਦਰ ਸਿੰਘ ਮੰਮਣਕੇ, ਸਰਪੰਚ ਗੁਲਜਾਰ ਸਿੰਘ, ਦਲਜੀਤ ਸਿੰਘ ਕਾਹਲੋਂ ਬਟਾਲਾ, ਰਜਿੰਦਰ ਸਿੰਘ ਵੈਰੋਕੇ, ਉਦੇਵੀਰ ਸਿੰਘ ਰੰਧਾਵਾ, ਸਰਪੰਚ ਗੁਲਜ਼ਾਰ ਸਿੰਘ, ਮੋਹਨ ਸਿੰਘ ਚੈਨੇਵਾਲ, ਮਨਜੀਤ ਸਿੰਘ ਰੋਪੜ, ਉਪ ਪ੍ਰਧਾਨ ਕੁਲਵਿੰਦਰ ਸਿੰਘ ਬੇਦੀ, ਸੁਖਵਿੰਦਰ ਸਿੰਘ ਲਾਲੀ, ਤਰਸੇਮ ਸਿੰਘ ਭਗਵਾਨਪੁਰ, ਨਰਿੰਦਰ ਸਿੰਘ ਗੋਲਡੀ ਕੋਟਲੀ, ਬਾਪੂ ਜਗੀਰ ਸਿੰਘ ਹਰੂਵਾਲ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਬਟਾਲਾ, ਐਡਵੋਕੇਟ ਰਜਿੰਦਰ ਸਿੰਘ ਪਦਮ, ਦਲਜੀਤ ਸਿੰਘ ਜੋਸ਼, ਡਾ. ਸਤਨਾਮ ਸਿੰਘ ਬਾਜਵਾ, ਜਗਜੀਤ ਸਿੰਘ ਠੇਠਰਕੇ, ਸਤਨਾਮ ਸਿੰਘ ਪਟਵਾਰੀ ਠੇਠਰਕੇ, ਸਤਿੰਦਰ ਸਿੰਘ ਖਲੀਲਪੁਰ, ਮਾਸਟਰ ਚਰਨਜੀਤ ਸਿੰਘ ਬੇਦੀ, ਕਰਨੈਲ ਸਿੰਘ ਫ਼ੌਜੀ, ਹਰਜਿੰਦਰ ਸਿੰਘ ਡੇਰਾ ਬਾਬਾ ਨਾਨਕ, ਜਗਜੀਤ ਸਿੰਘ ਸ਼ਿਕਾਰ, ਮਨਪ੍ਰੀਤ ਸਿੰਘ ਦਾਦੂਜੋਧ, ਮਨਜੀਤ ਸਿੰਘ ਬੇਦੀ, ਤੇਜਿੰਦਰਪਾਲ ਸਿੰਘ ਪੂੰਨੀ, ਡਾ. ਅਮਰੀਕ ਸਿੰਘ, ਅਰਜਿੰਦਰ ਸਿੰਘ ਗੋਲਡੀ, ਰਾਜਾ ਬੇਦੀ ਡੇਰਾ, ਸ਼ੀਤਲ ਸਿੰਘ ਪੂੰਨੀ, ਪ੍ਰਸ਼ੋਤਮ ਸਿੰਘ ਪੂੰਨੀ, ਲੱਕੀ ਹਰੂਵਾਲ, ਸੈਕਟਰੀ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |
ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ 31ਵੀਂ ਪੈਦਲ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ <br/>
ਅਜੀਤ ਡੈਸਕ
03-06-2025