ਬਟਾਲਾ, 2 ਜੂਨ (ਸਤਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਸਾਥੀਆਂ ਸਮੇਤ ਕੀਤਾ | ਪ੍ਰਧਾਨ ਸੰਧੂ ਨੇ ਕਿਹਾ ਕਿ ਆਪ ਸਰਕਾਰ ਨੇ ਜੋ ਸੂਬੇ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਨਹੀਂ ਕਰ ਸਕੀ ਕਿਉਂਕਿ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕਰ ਕੇ 'ਆਪ' ਨੇ ਵੋਟਾਂ ਬਟੋਰੀਆਂ ਤੇ ਸਰਕਾਰ ਬਣਾਈ ਪਰ 3 ਸਾਲ ਬੀਤਣ 'ਤੇ ਵੀ ਵਾਅਦਾ ਪੂਰਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ ਹੈ, ਰੋਜ਼ਾਨਾ ਹੀ ਲੁੱਟਾਂ-ਖੋਹਾਂ, ਡਕੈਤੀਆਂ, ਕਤਲ, ਗੋਲੀ ਚੱਲਣ ਦੀਆਂ ਘਟਨਾਵਾਂ ਤੋਂ ਇਲਾਵਾ ਨਸ਼ਾ ਤੇ ਭਿ੍ਸ਼ਟਾਚਾਰ ਵੀ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਫ਼ੋਕੀਆਂ ਫ਼ੜਾਂ ਮਾਰ ਕੇ ਹੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ | ਇਸ ਮੌਕੇ ਸਰਵਨ ਸਿੰਘ ਤੱਤਲਾ, ਜਸਵੰਤ ਸਿੰਘ ਤਲਵੰਡੀ ਝੁੰਗਲਾਂ ਸਾਬਕਾ ਸਰਪੰਚ, ਮੇਜਰ ਸਿੰਘ ਮੱਲਿਆਂਵਾਲ, ਮਨਜੀਤ ਸਿੰਘ ਸਾਬਕਾ ਸਰਪੰਚ, ਸੁਖਜਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਦਲਬੀਰ ਸਿੰਘ ਸਾ. ਚੇਅਰਮੈਨ, ਚਰਨਜੀਤ ਸਿੰਘ ਨੰਬਰਦਾਰ, ਕੁਲਦੀਪ ਸਿੰਘ ਪੇਰੋਸ਼ਾਹ, ਬਿਕਰਮ ਸਿੰਘ ਨਵਾਂ ਪਿੰਡ, ਬਲਬੀਰ ਸਿੰਘ ਸਾ. ਸਰਪੰਚ, ਸਤਨਾਮ ਸਿੰਘ ਸਾ. ਸਰਪੰਚ, ਸੂਬੇਦਾਰ ਕੇਵਲ ਸਿੰਘ, ਨਵਕਰਨਬੀਰ ਸਿੰਘ ਸੰਧੂ, ਡਾ. ਗੁਰਬਚਨ ਸਿੰਘ ਬਿਧੀਪੁਰ, ਤਰਸੇਮ ਸਿੰਘ ਸਾ. ਸਰਪੰਚ ਚੌਧਰਪੁਰ, ਮਨਜੀਤ ਸਿੰਘ ਸਾ. ਸਰਪੰਚ ਸੁਚੇਤਗੜ੍ਹ, ਹਰਪਾਲ ਸਿੰਘ ਅਠਵਾਲ, ਜਸਵੰਤ ਸਿੰਘ ਖਾਨਪਿਆਰਾ, ਹਰਪਾਲ ਸਿੰਘ ਵਿਰਕ, ਪਿ੍ੰ. ਪੂਰਨ ਸਾਧ, ਮੱਖਣ ਸਿੰਘ ਸਾ. ਸੰਮਤੀ ਮੈਂਬਰ, ਗਗਨਦੀਪ ਸਿੰਘ, ਕੈਪਟਨ ਖਜ਼ਾਨ ਸਿੰਘ ਬਿਧੀਪੁਰ, ਤਰਲੋਚਨ ਸਿੰਘ ਸਰਕਲ ਪ੍ਰਧਾਨ, ਰਸਬੀਰ ਸਿੰਘ ਸਾ. ਸਰਪੰਚ, ਪਾਲ ਸਿੰਘ ਕਲੇਰ ਖੁਰਦ, ਬਨਧੀਰ ਸਿੰਘ ਯੂਥ ਆਗੂ ਚੌਧਰਪੁਰ, ਜਗਜੀਤ ਸਿੰਘ ਸੀਨੀਅਰ ਆਗੂ, ਵਾਰਸ ਮਸੀਹ ਨੰਬਰਦਾਰ, ਬਲਕਾਰ ਸਿੰਘ ਜੌਹਲ, ਗੁਰਜਿੰਦਰ ਸਿੰਘ ਯੂਥ ਆਗੂ, ਨਿਰਮਲ ਸਿੰਘ ਸੁਚੇਤਗੜ੍ਹ, ਹਰਜਿੰਦਰ ਸਿੰਘ ਸ਼ਾਹ, ਬਲਜੀਤ ਸਿੰਘ ਬਹਿਬਲਚੱਕ, ਦਲਬੀਰ ਸਿੰਘ ਪੰਚ ਡੱੁਡੀਪੁਰ, ਮਾ. ਬਲਦੇਵ ਸਿੰਘ, ਅਵਤਾਰ ਸਿੰਘ ਜੌਹਲ, ਪ੍ਰੇਮ ਸਿੰਘ ਪੰਚ, ਤਰਸੇਮ ਸਿੰਘ ਵਾਜੀਦ ਚੱਕ, ਸਲਾਮਤ ਸਾ. ਸਰਪੰਚ ਥੇਹ ਗੁਲਾਮ ਨਬੀ, ਸੰਤੋਖ ਸਿੰਘ ਸਾ. ਸਰਪੰਚ ਤੇ ਹੋਰ ਹਾਜ਼ਰ ਸਨ |
'ਆਪ' ਸਰਕਾਰ ਹਰ ਫਰੰਟ 'ਤੇ ਬੁਰੀ ਤਰ੍ਹਾਂ ਫ਼ੇਲ ਸਾਬਤ ਹੋਈ : ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ
ਅਜੀਤ ਡੈਸਕ
03-06-2025