ਡੇਰਾ ਬਾਬਾ ਨਾਨਕ, 2 ਜੂਨ (ਹੀਰਾ ਸਿੰਘ ਮਾਂਗਟ)-ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਕਥਾਵਾਚਕ ਬਾਬਾ ਬਲਵੰਤ ਸਿੰਘ ਵਡਾਲਾ ਬਾਂਗਰ ਨੂੰ ਸੇਵਾ ਮੁਕਤੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ, ਸ੍ਰੀ ਸਾਹਿਬ, ਦੁਸ਼ਾਲੇ, ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਅਗਵਾਨ, ਮੈਨੇਜਰ ਸਤਨਾਮ ਸਿੰਘ ਗੋਸਲ, ਐਸ. ਈ. ਬਲਦੇਵ ਸਿੰਘ ਵਡਾਲਾ ਬਾਂਗਰ, ਜਸਬੀਰ ਸਿੰਘ ਕਾਹਲੋਂ, ਬਾਬਾ ਰਣਧੀਰ ਸਿੰਘ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਕਥਾਵਾਚਕ ਬਾਬਾ ਬਲਵੰਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਅਨੁਸਾਰ ਗੁਰ ਮਰਿਆਦਾ 'ਚ ਰਹਿੰਦਿਆਂ 14 ਸਾਲ ਦਾ ਲੰਮਾ ਸਮਾਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਈ ਹੈ | ਇਸ ਮੌਕੇ ਬਾਬਾ ਸਾਹਿਬ ਸਿੰਘ, ਬਾਬਾ ਬਿਸ਼ਨ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ, ਚੀਫ ਗੁਰਦੁਆਰਾ ਇੰਸਪੈਕਟਰ ਜਗਦੀਸ਼ ਸਿੰਘ ਬੁੱਟਰ, ਇੰਸਪੈਕਟਰ ਜਤਿੰਦਰ ਸਿੰਘ, ਮੈਨੇਜਰ ਸਤਨਾਮ ਸਿੰਘ ਗੋਸਲ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ, ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ, ਮੁਖਵਿੰਦਰ ਸਿੰਘ ਖਾਲਸਾ, ਰਜਵੰਤ ਸਿੰਘ ਸੱਗੂ, ਹਰਭਜਨ ਸਿੰਘ ਲੁਕਮਾਨੀਆਂ, ਜਸਵਿੰਦਰ ਸਿੰਘ, ਪਰਗਟ ਸਿੰਘ ਨਾਨੋਹਾਰਨੀ, ਚਰਨਜੀਤ ਸਿੰਘ ਬੇਦੀ, ਕਰਨੈਲ ਸਿੰਘ ਫੌਜੀ, ਮੈਨੇਜਰ ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਮਸਤਕੋਟ, ਮੁਖਤਾਰ ਸਿੰਘ ਫੌਜੀ, ਪ੍ਰਚਾਰਕ ਜਗਦੀਪ ਸਿੰਘ ਕਲਾਨੌਰ, ਜਗਜੀਤ ਸਿੰਘ ਜੱਗਾ, ਸੁਖਜੀਤ ਸਿੰਘ ਅਕਾਊਾਟੈਂਟ, ਸੁਖਵਿੰਦਰ ਸਿੰਘ ਖਜਾਨਚੀ, ਭਾਈ ਮਨਜਿੰਦਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਹਰਵੰਤ ਸਿੰਘ, ਮਲਕੀਤ ਸਿੰਘ, ਮਨਬੀਰ ਸਿੰਘ, ਪਰਗਟ ਸਿੰਘ, ਦਿਲਸ਼ੇਰ ਸਿੰਘ, ਹਰਪਾਲ ਸਿੰਘ ਕੋਟਲੀ, ਮਨਪ੍ਰੀਤ ਸਿੰਘ ਦਾਦੂਜੋਧ, ਸੁਖਰਾਜ ਸਿੰਘ ਤਲਵੰਡੀ ਰਾਮਾ, ਮਹਿਤਾਬ ਸਿੰਘ, ਗੁਰਪ੍ਰੀਤ ਸਿੰਘ, ਵਜ਼ੀਰ ਸਿੰਘ, ਸੁਖਦੇਵ ਸਿੰਘ ਜੌੜੀਆਂ ਖੁਰਦ, ਭੁਪਿੰਦਰ ਸਿੰਘ ਸ਼ਾਹਪੁਰ, ਬਾਬਾ ਨਛੱਤਰ ਸਿੰਘ ਸਮੇਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦਾ ਸਮੁੱਚਾ ਸਟਾਫ ਹਾਜ਼ਰ ਸੀ |