ਜੌੜਾ ਛੱਤਰਾਂ, 2 ਜੂਨ (ਪਰਮਜੀਤ ਸਿੰਘ ਘੁੰਮਣ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਵਲੋਂ ਕਿੰਡਰ ਗਾਰਟਨ ਤੋਂ ਦੂਜੀ ਜਮਾਤ ਤੱਕ ਦੇ ਬੱਚਿਆਂ ਲਈ ਪੂਲ ਪਾਰਟੀ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ | ਬੱਚਿਆਂ ਨੇ ਪੂਲ ਵਿਚ ਪਾਣੀ ਦੀਆਂ ਖੇਡਾਂ ਜਿਵੇਂ ਗੇਂਦ ਸੁੱਟਣਾ, ਤੈਰਾਕੀ ਅਤੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖੇਡਦਿਆਂ ਮਸਤੀ ਕੀਤੀ | ਰੇਨ ਡਾਂਸ 'ਤੇ ਥਿੜਕਦੇ ਹੋਏ ਬੱਚਿਆਂ ਨੇ ਮਾਹੌਲ ਨੂੰ ਹੋਰ ਵੀ ਉਤਸ਼ਾਹ ਪੂਰਵਕ ਬਣਾ ਦਿੱਤਾ | ਇਸ ਮੌਕੇ ਉਨ੍ਹਾਂ ਨੇ ਚਿਪਸ, ਫਰੂਟੀ ਅਤੇ ਹੋਰ ਸਵਾਦਿਸ਼ਟ ਪਕਵਾਨਾਂ ਦਾ ਆਨੰਦ ਵੀ ਲਿਆ | ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਦੇ ਨਾਲ ਇਹ ਦਿਨ ਮਨਾਇਆ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ | ਸਕੂਲ ਦੇ ਚੇਅਰਮੈਨ ਨਿਰਮਲ ਸਿੰਘ ਨਾਗੀ, ਡਾਇਰੈਕਟਰ ਰਿਸ਼ੀ ਕੋਛਰ ਅਤੇ ਪਿ੍ੰਸੀਪਲ ਸਮੀਕੀ ਕੋਛਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਭਦਾਇਕ ਹੁੰਦੀਆਂ ਹਨ | ਇਹ ਦਿਨ ਬੱਚਿਆਂ ਲਈ ਸਿਰਫ਼ ਇਕ ਪੂਲ ਪਾਰਟੀ ਨਹੀਂ ਸੀ, ਸਗੋਂ ਉਨ੍ਹਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਦੀ ਚਮਕ ਅਤੇ ਯਾਦਗਾਰ ਪਲਾਂ ਨਾਲ ਭਰਪੂਰ ਇਕ ਅਨਮੋਲ ਤਜਰਬਾ ਸੀ |