10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 03-06-2025
ਸ਼ਾਹਪੁਰ ਕੰਢੀ, 2 ਜੂਨ (ਰਣਜੀਤ ਸਿੰਘ)-ਕੇ. ਜੇ. ਮਲਟੀਸਪੈਸ਼ਲਿਸਟ ਹਸਪਤਾਲ ਜੁਗਿਆਲ ਵਲੋਂ ਐੱਮ. ਡੀ. ਡਾ: ਕਮਲਜੀਤ ਸਿੰਘ ਦੀ ਅਗਵਾਈ ਹੇਠ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ | ਜਿਸ ਵਿਚ ਇਸਤਰੀ ਰੋਗ ਮਾਹਿਰ ਡਾ: ਸੁਮੀਤ ਪਾਲ ਕੌਰ ਅਪੋਲੋ ਹਸਪਤਾਲ ਤੋਂ, ਡਾ: ਮਨਸਿਮਰਨ ਸਿੰਘ, ਡਾ: ਕਮਲ ਆਦਿ ਦੀ ਟੀਮ ਨੇ ਲਗਪਗ 150 ਮਰੀਜ਼ਾਂ ਦਾ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ | ਡਾ: ਕਮਲਜੀਤ ਸਿੰਘ ਨੇ ਦੱਸਿਆ ਕਿ ਇਹ ਹਸਪਤਾਲ ਇਲਾਕੇ ਵਿਚ 24 ਘੰਟੇ ਮਰੀਜ਼ਾਂ ਦੀ ਸੇਵਾ ਕਰ ਰਿਹਾ ਹੈ ਅਤੇ ਹਸਪਤਾਲ ਵਿਚ ਸਾਰੀਆਂ ਆਧੁਨਿਕ ਸੇਵਾਵਾਂ ਮੌਜੂਦ ਹਨ | ਇਸ ਮੌਕੇ ਡਾਇਰੈਕਟਰ ਐਡਮਿੰਨ ਗਰੀਸ ਸੈਣੀ, ਸੁਰਿੰਦਰ ਰਾਹੀ, ਦੀਪਕ ਸ਼ਰਮਾ, ਰਜਨੀਸ਼ ਸ਼ਰਮਾ, ਨਰਿੰਦਰ ਸਿੰਘ, ਸਾਹਿਲ, ਮੀਨਾ ਠਾਕੁਰ, ਰਮਤਾ, ਟੀਸ਼ਾ, ਭੂਮਿਕਾ, ਮਹਿਕ ਸ਼ਰਮਾ, ਪ੍ਰੀਤੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਪਿੰਡ ਪਲਾਹ ਵਿਖੇ ਸੜਕ ਕਿਨਾਰੇ ਸ਼ੱਕੀ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਭੜੋਲੀ ਕਲਾਂ ਵਿਖੇ ਭਾਸ਼ਾ ਸਮਰ ਕੈਂਪ ਦਾ ਸਮਾਪਨ <br/>
Ad Position 24