18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਗਗਨ ਇੰਟਰਨੈਸ਼ਨਲ ਸਕੂਲ ਵਿਖੇ ਪ੍ਰੋਗਰਾਮ ਕਰਵਾਇਆ

Ad Position 21
No active advertisement
ਗਗਨ ਇੰਟਰਨੈਸ਼ਨਲ ਸਕੂਲ ਪੁਰਾਣਾ ਸ਼ਾਲਾ ਵਿਖੇ ਮਾਂ ਦਿਵਸ ਮੌਕੇ ਕਰਵਾਏ ਪ੍ਰੋਗਰਾਮ ਦਾ ਦਿ੍ਸ਼ | ਤਸਵੀਰ: ਅਸ਼ੋਕ ਸ਼ਰਮਾ <br/> 04-06-2025
ਗੁਰਦਾਸਪੁਰ, 3 ਜੂਨ (ਅਸ਼ੋਕ ਸ਼ਰਮਾ)-ਬੀ.ਐਮ.ਐਸ.ਐਮ ਗਰੁੱਪ ਦੇ ਗਗਨ ਇੰਟਰਨੈਸ਼ਨਲ ਸਕੂਲ ਪੁਰਾਣਾ ਸ਼ਾਲਾ ਵਿਖੇ ਮਾਂ ਦਿਵਸ ਨੰੂ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਮੁੱਖ ਮਹਿਮਾਨ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ, ਐਮ.ਡੀ ਸੁਰਿੰਦਰ ਕੌਰ ਵਲੋਂ ਜੋਤ ਜਗਾ ਕੀਤੀ ਗਈ | ਇਸ ਮੌਕੇ ਨਰਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਹਿੱਸਾ ਲਿਆ | ਅਧਿਆਪਕਾਂ ਵਲੋਂ ਸਕੂਲ 'ਚ ਪਹੁੰਚੀਆਂ ਮਾਤਾਵਾਂ ਨੰੂ ਜੀ ਆਇਆਂ ਕਿਹਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਅਧਿਆਪਕ ਜੋਤੀ ਤੇ ਵਿਦਿਆਰਥੀਆਂ ਵਲੋਂ ਸਕੂਲ ਥੀਮ ਨਾਲ ਕੀਤੀ ਗਈ | ਵਿਦਿਆਰਥੀਆਂ ਵਲੋਂ ਮਾਂ ਦੇ ਪਿਆਰ ਦੀਆਂ ਭਾਵਨਾਵਾਂ ਨਾਲ ਸਬੰਧਿਤ ਗੀਤ, ਕਵਿਤਾਵਾਂ, ਭਾਸ਼ਣ ਤੋਂ ਇਲਾਵਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ | ਬੱਚਿਆਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹ ਲਿਆ | ਮਾਤਾਵਾਂ ਦੀਆਂ ਵੱਖ-ਵੱਖ ਰੌਣਕ ਖੇਡਾਂ ਵੀ ਕਰਵਾਈਆਂ | ਜਦ ਕਿ ਜਿੱਤਣ ਵਾਲੀਆਂ ਮਾਤਾਵਾਂ ਨੰੂ ਸਕੂਲ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ, ਐਮ. ਡੀ. ਸੁਰਿੰਦਰ ਕੌਰ ਅਤੇ ਪਿ੍ੰਸੀਪਲ ਵਿਪਨ ਕੁਮਾਰ ਨੇ ਸਨਮਾਨਿਤ ਵੀ ਕੀਤਾ | ਅੰਤ ਵਿਚ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਕਿਹਾ ਕਿ ਇਹ ਦਿਵਸ ਦੇਸ਼ ਦੀਆਂ ਮਾਤਾਵਾਂ ਨੰੂ ਸਮਰਪਿਤ ਹਨ | ਖਾਸ ਕਰਕੇ ਉਨ੍ਹਾਂ ਮਾਤਾਵਾਂ ਜਿਨ੍ਹਾਂ ਦੇ ਪੁੱਤਰਾਂ ਨੰੂ ਦੇਸ਼ ਦੀ ਖਾਤਰ ਸ਼ਹੀਦੀਆਂ ਪਾਈਆਂ ਹਨ | ਉਨ੍ਹਾਂ ਨੇ ਬੱਚਿਆਂ ਨੰੂ ਆਪਣੀਆਂ ਮਾਵਾਂ ਨੰੂ ਪੂਰਨ ਸਨਮਾਨ ਦੇਣ ਤੇ ਉਨ੍ਹਾਂ ਦੀ ਆਗਿਆ ਦਾ ਪਾਲਨ ਕਰਨ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਵਿਪਨ ਕੁਮਾਰ, ਐਮ. ਡੀ. ਸੁਰਿੰਦਰ ਕੌਰ ਨੇ ਮਾਤਾਵਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੰੂ ਯਕੀਨ ਦਿਵਾਇਆ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਭਵਿੱਖ ਨੰੂ ਸੁਚੱਜਾ ਬਣਾਉਣ ਲਈ ਸਦਾ ਵਚਨਬੱਧ ਰਹੇਗਾ | ਇਹ ਪ੍ਰੋਗਰਾਮ ਸਕੂਲ ਦੇ ਵਾਈਸ ਪਿ੍ੰਸੀਪਲ ਜਸਪਾਲ ਸਿੰਘ, ਸੀਨੀਅਰ ਕੋਆਰਡੀਨੇਟਰ ਜੋਤੀ ਬਾਲਾ, ਜੂਨੀਅਰ ਕੋਆਰਡੀਨੇਟਰ ਸਾਬੀਕਾ ਮਿਨਹਾਸ ਦੀ ਦੇਖਰੇਖ ਹੇਠ ਕਰਵਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਦਰਿਆ ਬਿਆਸ 'ਚ ਪਾਣੀ ਦੇ ਤੇਜ਼ ਵਹਾਅ ਨਾਲ ਰੁੜਿ੍ਹਆ ਨੌਜਵਾਨ ਗੋਤਾਖੋਰ ਲਾਸ਼ ਲੱਭਣ ਦਾ ਕਰ ਰਹੇ ਨੇ ਯਤਨ <br/> ਅਗਲੀ ਖ਼ਬਰ ਸ਼ਾਲਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
Ad Position 24