ਗੁਰਦਾਸਪੁਰ, 3 ਜੂਨ (ਅਸ਼ੋਕ ਸ਼ਰਮਾ)-ਭਾਰਤ ਸਰਕਾਰ ਭਾਜਪਾ ਵਲੋਂ ਪੈਨਸ਼ਨਰਾਂ ਦਾ ਐਕਟ 1972 ਤੋੜ ਕੇ ਅਤੇ ਪੈਨਸ਼ਨ ਐਕਟ 2025 ਲਾਗੂ ਕਰਨ ਦੀ ਤਿਆਰੀ ਵਿਚ ਹੈ ਜਿਸ ਨਾਲ ਪੈਨਸ਼ਨਰਾਂ, ਮੁਲਾਜ਼ਮਾਂ 'ਚ ਕੇਂਦਰ ਸਰਕਾਰ ਪ੍ਰਤੀ ਭਾਰੀ ਰੋਸ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸਕੱਤਰ ਕਾਮਰੇਡ ਅਮਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਹੁਣ ਪੈਨਸ਼ਨਰਾਂ ਨੰੂ ਤਾਂ ਡੀ.ਏ ਅਤੇ ਨਾ ਹੀ ਪੇਅ ਸਕੇਲ ਲਾਗੂ ਹੋਵੇਗਾ ਜਦੋਂ ਕਿ ਪੈਨਸ਼ਨਰਾਂ ਨਾਲ ਸ਼ਰੇਆਮ ਕੇਂਦਰ ਸਰਕਾਰ ਧੱਕੇਸ਼ਾਹੀ ਕਰ ਰਿਹਾ ਹੈ ਅਤੇ ਐਕਟ 1972 ਨੰੂ 53 ਸਾਲ ਪਹਿਲਾਂ ਜਥੇਬੰਦੀਆਂ ਨੇ ਸੰਘਰਸ਼ ਕਰਕੇ ਅਤੇ ਕੋਰਟਾਂ ਦੇ ਸਹਾਰੇ ਲਾਗੂ ਕਰਵਾਇਆ ਸੀ | ਹੁਣ ਪੈਨਸ਼ਨਰਜ਼ ਵਲੋਂ ਇਸ ਨਵੇਂ ਐਕਟ 2025 ਦਾ ਡਟ ਕੇ ਵਿਰੋਧ ਕਰਨ ਦੇ ਨਾਲ-ਨਾਲ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰਕੇ ਮੋਦੀ ਦੀਆਂ ਇਹ ਚਾਲਾਂ ਕਦੇ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਪੈਨਸ਼ਨਰਾਂ ਦਾ ਬੁਢਾਪਾ ਸੜਕਾਂ 'ਤੇ ਰੁਲ ਜਾਵੇਗਾ ਜਿਸ ਨੰੂ ਜਥੇਬੰਦੀਆਂ ਕਦੇ ਬਰਦਾਸ਼ਤ ਨਹੀਂ ਕਰਨਗੀਆਂ | ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਪੈਨਸ਼ਨ ਐਕਟ 2025 ਵਾਪਸ ਨਾ ਲਿਆ ਤਾਂ ਜਥੇਬੰਦੀਆਂ ਸੰਘਰਸ਼ ਦੇ ਰਾਹ 'ਤੇ ਉਤਰਨਗੀਆਂ | ਇਸ ਮੌਕੇ ਰਘੁਬੀਰ ਸਿੰਘ ਚਾਹਲ, ਕੁਲਜੀਤ ਸਿੰਘ ਸਿੱਧਵਾਂ ਜਮੀਤਾਂ, ਡਾ: ਰਾਜ ਕੁਮਾਰ ਅੱਤਰੀ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ, ਵਿਜੇ ਕੁਮਾਰ ਅਤੇ ਮੈਨੂਅਲ ਨਾਹਰ ਆਦਿ ਹਾਜ਼ਰ ਸਨ |