ਪਠਾਨਕੋਟ, 3 ਜੂਨ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਵਲੋਂ ਅਪਾਹਜਾਂ ਅਤੇ ਬਜ਼ੁਰਗਾਂ ਦੀ ਸਹੂਲਤ ਲਈ ਸਿਵਲ ਹਸਪਤਾਲ ਪਠਾਨਕੋਟ ਨੂੰ ਇਕ ਆਧੁਨਿਕ ਵੀਲ੍ਹਚੇਅਰ ਭੇਟ ਕੀਤੀ ਗਈ | ਡਾ: ਐਮ.ਐਲ. ਅੱਤਰੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਪ੍ਰੋਗਰਾਮ ਵਿਚ ਪੀ.ਡੀ.ਜੀ. ਲਾਇਨ ਸਤੀਸ਼ ਮਹੇਂਦਰੂ ਮੁੱਖ ਮਹਿਮਾਨ ਵਜੋਂ ਮੌਜੂਦ ਸਨ ਜਦੋਂ ਕਿ ਲਾਇਨ ਰਵਿੰਦਰ ਮਹਾਜਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਐਸ.ਐਮ.ਓ. ਡਾ: ਸੁਨੀਲ ਚੰਦ ਨੂੰ ਵੀਲ੍ਹਚੇਅਰ ਸੌਂਪਣ ਤੋਂ ਬਾਅਦ ਕਲੱਬ ਦੇ ਪ੍ਰਧਾਨ ਲਾਇਨ ਡਾ: ਐਮ.ਐਲ. ਅੱਤਰੀ ਨੇ ਕਿਹਾ ਕਿ ਲਾਇਨਜ਼ ਕਲੱਬ ਪਠਾਨਕੋਟ ਵਲੋਂ ਸਮਾਜ ਅਤੇ ਲੋੜਵੰਦਾਂ ਦੇ ਭਲੇ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਮਰੀਜ਼ਾਂ ਦੀ ਸਹੂਲਤ ਲਈ ਖ਼ਾਸ ਕਰਕੇ ਅਪਾਹਜ ਮਰੀਜ਼ਾਂ ਦੀ ਮਦਦ ਲਈ ਅੱਜ ਸਿਵਲ ਹਸਪਤਾਲ ਪਠਾਨਕੋਟ ਨੂੰ ਇਕ ਆਧੁਨਿਕ ਵੀਲ੍ਹਚੇਅਰ ਭੇਟ ਕੀਤੀ ਗਈ ਹੈ | ਮੁੱਖ ਮਹਿਮਾਨ ਪੀ.ਡੀ.ਜੀ. ਲਾਇਨ ਸਤੀਸ਼ ਮਹੇਂਦਰੂ ਨੇ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਐਸ.ਐਮ.ਓ. ਡਾ: ਸੁਨੀਲ ਚੰਦ ਨੇ ਲਾਇਨਜ਼ ਕਲੱਬ ਪਠਾਨਕੋਟ ਵਲੋਂ ਸਿਵਲ ਹਸਪਤਾਲ ਪਠਾਨਕੋਟ ਨੂੰ ਦਿੱਤੀ ਗਈ ਵੀਲ੍ਹਚੇਅਰ ਲਈ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੱਤਰ ਸੀ.ਐਸ. ਲਾਇਲਪੁਰੀ, ਉਪ ਪ੍ਰਧਾਨ ਰੋਮੀ ਵਡੈਹਰਾ, ਵਿਜੇ ਪਾਸੀ, ਡਾ: ਤਰਸੇਮ ਸਿੰਘ, ਅਵਤਾਰ ਅਬਰੋਲ, ਪ੍ਰਵੇਸ਼ ਭੰਡਾਰੀ, ਸੰਦੀਪ ਕੋਹਲੀ, ਅਸ਼ਵਨੀ ਵਰਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ |