19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਘਰ 'ਚ ਪਏ ਕਬਾੜ ਦੇ ਸਾਮਾਨ ਨੂੰ ਲੱਗੀ ਅੱਗ <br/>

Ad Position 21
No active advertisement
ਅਜੀਤ ਡੈਸਕ 04-06-2025
ਪਠਾਨਕੋਟ, 3 ਜੂਨ (ਵਿਨੋਦ, ਸੰਧੂ)-ਮੰਗਲਵਾਰ ਦੁਪਹਿਰ ਨੂੰ ਪੁਸ਼ਪ ਥੀਏਟਰ ਦੇ ਪਿਛਲੇ ਪਾਸੇ ਇਕ ਘਰ ਵਿਚ ਰੱਖੇ ਕਬਾੜ ਨੂੰ ਅੱਗ ਲੱਗ ਗਈ | ਅੱਗ ਦੀਆਂ ਲਪਟਾਂ ਵਧਦੀਆਂ ਦੇਖ ਕੇ ਨੇੜੇ ਰਹਿਣ ਵਾਲੇ ਲੋਕਾਂ ਨੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ | ਸਥਾਨਿਕ ਲੋਕਾਂ ਤੋਂ ਸੂਚਨਾ ਮਿਲਣ 'ਤੇ ਫਾਇਰ ਬਿ੍ਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਅੱਧੇ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ | ਅੱਗ ਲੱਗਣ ਕਾਰਨ ਪੁਰਾਣਾ ਕੂਲਰ, ਆਟੇ ਦਾ ਡਰੰਮ, ਪੁਰਾਣਾ ਸੋਫਾ, ਲੱਕੜ ਦੀਆਂ ਸੋਟੀਆਂ ਅਤੇ ਹੋਰ ਸਮਾਨ ਸੜ ਗਿਆ | ਜਾਣਕਾਰੀ ਦਿੰਦੇ ਹੋਏ ਫਾਇਰਮੈਨ ਅਸ਼ਵਨੀ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੁਰਾਣੇ ਪੁਸ਼ਪ ਥੀਏਟਰ ਦੇ ਪਿਛਲੇ ਪਾਸੇ ਇਕ ਘਰ ਵਿਚ ਰੱਖੇ ਕਬਾੜ ਵਿਚ ਅੱਗ ਲੱਗ ਗਈ ਹੈ | ਅੱਗ ਦੀਆਂ ਲਪਟਾਂ ਵਧਦੀਆਂ ਦੇਖ ਕੇ ਲੋਕਾਂ ਨੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ | ਫਾਇਰ ਬਿ੍ਗੇਡ ਮੌਕੇ 'ਤੇ ਪਹੁੰਚੀ ਅਤੇ ਅੱਗ ਬੁਝਾ ਦਿੱਤੀ, ਕੋਈ ਵੱਡਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ |

Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ 'ਤੇ ਹੋਏ ਜਾਨਲੇਵਾ ਹਮਲੇ ਪ੍ਰਤੀ ਪੱਤਰਕਾਰ ਭਾਈਚਾਰੇ 'ਚ ਰੋਸ ਅਗਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਵਲੋਂ ਸਿਵਲ ਹਸਪਤਾਲ ਪਠਾਨਕੋਟ ਨੂੰ ਇਕ ਆਧੁਨਿਕ ਵੀਲ੍ਹਚੇਅਰ ਭੇਟ <br/>
Ad Position 24