19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਪੱਤਰਕਾਰ 'ਤੇ ਹੋਏ ਜਾਨਲੇਵਾ ਹਮਲੇ ਪ੍ਰਤੀ ਪੱਤਰਕਾਰ ਭਾਈਚਾਰੇ 'ਚ ਰੋਸ

Ad Position 21
No active advertisement
ਅਜੀਤ ਡੈਸਕ 04-06-2025
ਸ਼ਾਹਪੁਰ ਕੰਢੀ, 3 ਜੂਨ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਅਧੀਨ ਪੈਂਦੇ ਪਿੰਡ ਮੁਤਫਰਕਾ ਦੇ ਨਿਵਾਸੀ ਇਕ ਨਿੱਜੀ ਅਖ਼ਬਾਰ ਦੇ ਪੱਤਰਕਾਰ ਸਤੀਸ਼ ਕੁਮਾਰ ਦੇ ਘਰ ਅੰਦਰ ਦਾਖ਼ਲ ਹੋ ਕੇ ਕੀਤੇ ਜਾਨਲੇਵਾ ਹਮਲੇ ਪ੍ਰਤੀ ਪੱਤਰਕਾਰ ਭਾਈਚਾਰੇ ਵਿਚ ਗਹਿਰਾ ਰੋਸ ਹੈ | ਅੱਜ ਸ਼ਾਹਪੁਰ ਕੰਢੀ ਵਿਖੇ ਹੋਈ ਪੱਤਰਕਾਰਾਂ ਦੀ ਮੀਟਿੰਗ ਵਿਚ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਗਈ ਅਤੇ ਪੁਲਿਸ ਕਮਿਸ਼ਨਰ ਪਠਾਨਕੋਟ ਕੋਲੋਂ ਮੰਗ ਕੀਤੀ ਗਈ ਕਿ ਪੱਤਰਕਾਰ ਉਪਰ ਹਮਲੇ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਨੰੂਨੀ ਕਾਰਵਾਈ ਕੀਤੀ ਜਾਵੇ | ਇਸ ਮੀਟਿੰਗ ਵਿਚ ਸੁਨੀਲ ਸ਼ਰਮਾ, ਅਸ਼ਵਨੀ ਸ਼ਰਮਾ, ਓ.ਪੀ. ਵਰਮਾ, ਸਮਾਇਲ ਸ਼ਰਮਾ, ਤਾਰਾ ਸਿੰਘ ਸਲਾਰੀਆ, ਕ੍ਰਿਸ਼ਨ ਠਾਕੁਰ, ਸੂਰਜ ਪ੍ਰਕਾਸ਼, ਨਿਤਿਨ ਟੰਡਨ, ਯੁਗੇਸ਼ ਸ਼ਰਮਾ, ਰਾਜ ਕੁਮਾਰ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਰੁਣ ਨੇ 26 ਸਾਲ ਦੀ ਛੋਟੀ ਉਮਰ 'ਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹਾਦਤ ਦਾ ਪਿਆਲਾ ਪੀਤਾ-ਸ਼ਰਧਾਂਜਲੀ ਸਮਾਗਮ ਅੱਜ <br... ਅਗਲੀ ਖ਼ਬਰ ਘਰ 'ਚ ਪਏ ਕਬਾੜ ਦੇ ਸਾਮਾਨ ਨੂੰ ਲੱਗੀ ਅੱਗ <br/>
Ad Position 24