ਧਾਰਕਲਾਂ, 3 ਜੂਨ (ਨਰੇਸ਼ ਪਠਾਨੀਆ)-ਅੰਤਰਰਾਜ਼ੀ ਸੰਪਰਕ ਮਾਰਗ ਦੁਨੇਰਾ ਸੁਲਿਆਲੀ ਵਿਖੇ ਪਿਛਲੇ ਪੰਜ ਦਿਨਾਂ ਤੋਂ ਦੁਨੇਰਾ ਪੁਲਿਸ ਚੌਕੀ ਵਲੋਂ ਜ਼ਬਤ ਕੀਤੇ 9 ਟਿੱਪਰ ਜੋ ਬੱਜਰੀ ਨਾਲ ਓਵਰਲੋਡ ਸਨ, ਸੜਕ ਕਿਨਾਰੇ ਹੀ ਖੜੇ ਕੀਤੇ ਹੋਏ ਸਨ | ਜਿਸ ਕਾਰਨ ਦੁਨੇਰਾ ਝਿਕਲਾ ਮਾਰਕੀਟ ਵਿਚ ਭਾਰੀ ਜਾਮ ਲੱਗ ਰਿਹਾ ਹੈ | ਜਿਸ ਤੋਂ ਪ੍ਰੇਸ਼ਾਨ ਸਥਾਨਿਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਅੱਜ ਵਿਰੋਧ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਗੁਲਸ਼ਨ ਕੁਮਾਰ ਸ਼ਰਮਾ, ਹਰਿੰਦਰ ਦੇਵੀ, ਬਿੱਲਾ ਟੇਲਰ, ਅਮਿਤ ਸਿੰਘ, ਰਿੱਕੀ, ਨਿਹਾਲ ਆਦਿ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਸੁਲਿਆਲੀ ਵਲੋਂ ਪਿਛਲੇ ਪੰਜ ਦਿਨ ਪਹਿਲਾਂ 9 ਟਿੱਪਰ ਪੰਜਾਬ ਵਿਚ ਦਾਖ਼ਲ ਹੋਏ ਸਨ | ਜਿਨ੍ਹਾਂ ਦਾ ਪੰਜਾਬ ਮਾਈਨਿੰਗ ਵਿਭਾਗ ਨੇ ਪ੍ਰਤੀ ਟਿੱਪਰ 2-2 ਲੱਖ ਰੁਪਏ ਦਾ ਚਲਾਨ ਕੀਤਾ ਸੀ ਅਤੇ ਦੁਨੇਰਾ ਪੁਲਿਸ ਚੌਕੀ ਵਲੋਂ ਉਨ੍ਹਾਂ ਨੰੂ ਜ਼ਬਤ ਕਰ ਲਿਆ ਸੀ | ਜਿਸ ਕਾਰਨ ਦੁਨੇਰਾ-ਲਹਿਰੂਨ ਮਾਰਗ 'ਤੇ ਜਾਮ ਲੱਗ ਰਿਹਾ ਹੈ ਅਤੇ ਲੋਕਾਂ ਨੰੂ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਉਨ੍ਹਾਂ ਨੇ ਪ੍ਰਸ਼ਾਸਨ ਨੰੂ ਚਿਤਾਵਨੀ ਦਿੰਦਿਆਂ ਕਿ ਜੇਕਰ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਟਿੱਪਰਾਂ ਨੰੂ ਜਲਦ ਨਾ ਹਟਾਇਆ ਗਿਆ ਤਾਂ ਉਹ ਪਠਾਨਕੋਟ-ਚੰਬਾ ਰਾਸ਼ਟਰੀ ਰਾਜ ਮਾਰਗ 154 ਏ 'ਤੇ ਪ੍ਰਦਰਸ਼ਨ ਕਰਨ ਨੰੂ ਮਜ਼ਬੂਰ ਹੋਣਗੇ |