19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਐੱਸ. ਐੱਮ. ਡੀ. ਆਰ. ਐੱਸ. ਡੀ. ਕਾਲਜ ਵਿਚ ਨੋ ਪਲਾਸਟਿਕ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 04-06-2025
ਪਠਾਨਕੋਟ, 3 ਜੂਨ (ਸੰਧੂ)-ਅੱਜ ਐੱਸ. ਐੱਮ. ਡੀ. ਆਰ. ਐੱਸ. ਡੀ. ਕਾਲਜ ਪਠਾਨਕੋਟ ਦੇ ਈਕੋ ਕਲੱਬ ਅਤੇ ਬਾਇਓ ਸਾਇੰਸ ਵਿਭਾਗ ਨੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਪਿ੍ੰਸੀਪਲ ਜੇ. ਸੀ. ਕਟੋਚ ਦੀ ਪ੍ਰਧਾਨਗੀ ਹੇਠ ਨੋ ਪਲਾਸਟਿਕ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਜੇ. ਸੀ. ਕਟੋਚ ਨੇ ਕਿਹਾ ਕਿ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਨਵੀਂ ਦਿੱਲੀ ਅਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ 22 ਮਈ ਤੋਂ ਜੂਨ 2025 ਤੱਕ ਪੂਰੇ ਭਾਰਤ ਵਿਚ ਦੋ ਹਫ਼ਤਿਆਂ ਦੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਇਸ ਜਾਗਰੂਕਤਾ ਮੁਹਿੰਮ ਤਹਿਤ ਵਿਦਿਆਰਥੀਆਂ ਨੇ ਨੋ ਪਲਾਸਟਿਕ 'ਤੇ ਪੋਸਟਰ ਬਣਾਏ | ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਪਲਾਸਟਿਕ ਦੀ ਵਰਤੋਂ ਨਹੀਂ ਕਰਨਗੇ, ਉਹ ਪਲਾਸਟਿਕ ਦੇ ਥੈਲਿਆਂ ਦੀ ਬਜਾਏ ਜੂਟ ਬੈਗਾਂ ਦੀ ਵਰਤੋਂ ਕਰਨਗੇ | ਪਿ੍ੰਸੀਪਲ ਕਟੋਚ ਨੇ ਕਿਹਾ ਕਿ ਪਲਾਸਟਿਕ ਦੀ ਵਰਤੋਂ ਕਰਕੇ ਅਸੀਂ ਕੁਦਰਤ ਨੂੰ ਤਬਾਹ ਕਰ ਰਹੇ ਹਾਂ | ਇਸ ਮੌਕੇ 12 ਵਿਦਿਆਰਥੀਆਂ ਨੇ ਪੋਸਟਰ ਬਣਾਏ ਅਤੇ ਸਮਾਜ ਨੂੰ ਜਾਗਰੂਕ ਕੀਤਾ | ਇਸ ਮੌਕੇ ਪ੍ਰੋ: ਬੀ. ਡੀ. ਸ਼ਰਮਾ, ਡਾ: ਰੰਮੀ ਸੈਣੀ, ਪ੍ਰੋ: ਗੁਰਪ੍ਰੀਤ ਕੌਰ, ਪ੍ਰੋ: ਜੀ.ਐਸ. ਰਾਠੌਰ, ਪ੍ਰੋ: ਰਜਨੀ ਠਾਕੁਰ, ਪ੍ਰੋ: ਸਲੋਨੀ, ਪ੍ਰੋ: ਨੀਰਤ ਪਾਂਡੇ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਮਾਣਾ ਰੈਲੀ ਦਾ ਸੀ. ਐਨ. ਐਫ. ਪਠਾਨਕੋਟ ਵਲੋਂ ਸਮਰਥਨ <br/> ਅਗਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ 63ਵੇਂ ਦਿਨ 'ਚ ਦਾਖ਼ਲ <br/>
Ad Position 24