19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸਮਾਣਾ ਰੈਲੀ ਦਾ ਸੀ. ਐਨ. ਐਫ. ਪਠਾਨਕੋਟ ਵਲੋਂ ਸਮਰਥਨ <br/>

Ad Position 21
No active advertisement
ਅਜੀਤ ਡੈਸਕ 04-06-2025
ਪਠਾਨਕੋਟ, 3 ਜੂਨ (ਸੰਧੂ)-ਅਣਖ ਜਗਾਓ, ਆਜ਼ਾਦੀ ਪਾਓ, ਰਾਜ ਲਿਆਓ ਬੈਨਰ ਹੇਠ ਮਸੀਹੀ ਭਾਈਚਾਰੇ ਵਲੋਂ 18 ਜੂਨ ਦਿਨ ਬੁੱਧਵਾਰ ਨੂੰ ਦਾਣਾ ਮੰਡੀ ਸਮਾਣਾ ਵਿਖੇ ਹੋ ਰਹੀ ਰਾਜ ਪੱਧਰੀ ਰੈਲੀ ਦੇ ਸਬੰਧ ਵਿਚ ਕਿ੍ਸਚੀਅਨ ਨੈਸ਼ਨਲ ਫ਼ਰੰਟ ਪਠਾਨਕੋਟ ਦੀ ਮੀਟਿੰਗ ਪਾਸਟਰ ਜਸਵੰਤ ਸਰਨਾ ਪ੍ਰਧਾਨ ਧਾਰਮਿਕ ਵਿੰਗ ਅਤੇ ਚੇਅਰਮੈਨ ਮੁਖ਼ਤਿਆਰ ਮਸੀਹ ਦੀ ਪ੍ਰਧਾਨਗੀ ਹੇਠ ਆਯੋਜਨ ਕੀਤਾ ਗਿਆ | ਭਾਈਚਾਰੇ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਮੁਸ਼ਕਿਲਾਂ ਦੇ ਹੱਲ ਲਈ ਹੋ ਰਹੀ ਰੈਲੀ ਦਾ ਪੋਸਟਰ ਜਾਰੀ ਕੀਤਾ ਗਿਆ | ਚਰਚ ਦੀ ਸੁਰੱਖਿਆ, ਪਾਸਟਰ ਸਾਹਿਬਾਨ ਦਾ ਸਨਮਾਨ, ਕਬਿਰਸਤਾਨ ਲਈ ਜ਼ਮੀਨ, ਯਰੂਸ਼ਲਮ ਯਾਤਰਾ, ਰਾਖਵਾਂਕਰਨ, ਈਸਾਈ ਰੈਜੀਮੈਂਟ, ਮਸੀਹੀ ਵਿਦਿਆਰਥੀਆਂ ਦੇ ਵਜ਼ੀਫ਼ੇ ਅਤੇ ਬੇਘਰ ਲੋਕਾਂ ਲਈ ਘਰ ਆਦਿ ਮੁੱਦਿਆਂ ਸੰਬੰਧੀ ਹੋ ਰਹੀ ਰੈਲੀ ਵਿਚ ਵੱਡੀ ਗਿਣਤੀ ਵਿਚ ਸਮਾਣਾ ਵਿਖੇ ਪਹੁੰਚਣ ਦਾ ਮਤਾ ਪਾਸ ਕੀਤਾ ਗਿਆ | ਇਸ ਮੌਕੇ ਮੁਖ਼ਤਿਆਰ ਮਸੀਹ ਚੇਅਰਮੈਨ, ਸੁਸ਼ੀਲ ਕੁਮਾਰ ਉਪ ਚੇਅਰਮੈਨ, ਰਵਿੰਦਰ ਕੁਮਾਰ ਵਾਈਸ ਪ੍ਰਧਾਨ, ਵਿਕਾਸ ਗਿੱਲ ਜਨਰਲ ਸਕੱਤਰ, ਪ੍ਰਕਾਸ਼ ਚੰਦ ਸੰਯੁਕਤ ਸਕੱਤਰ, ਅਵਤਾਰ ਮੁੱਖ ਸਲਾਹਕਾਰ, ਸੋਨੂੰ ਉਪ ਸਲਾਹਕਾਰ, ਸੰਦੀਪ ਖ਼ਜ਼ਾਨਚੀ, ਰੋਬਰਟ ਮਾਈਕਲ ਉਪ ਖ਼ਜ਼ਾਨਚੀ ਅਤੇ ਦੀਪਕ ਕੁਮਾਰ ਮੈਂਬਰ, ਸਿਆਸੀ ਵਿੰਗ ਦੇ ਪ੍ਰੇਮ ਚੋਪੜਾ ਜ਼ਿਲ੍ਹਾ ਪ੍ਰਧਾਨ ਅਤੇ ਮਹਿਲਾ ਵਿੰਗ ਦੇ ਭੈਣ ਮੋਨਿਕਾ ਜ਼ਿਲ੍ਹਾ ਪ੍ਰਧਾਨ, ਭੈਣ ਸਿੰਮੀ ਮੀਤ ਪ੍ਰਧਾਨ, ਭੈਣ ਜਯੋਤੀ, ਲਕਸ਼ਮੀ, ਸ਼ਸ਼ੀ, ਸ਼ਮਾਂ ਦੇਵੀ, ਭੈਣ ਚੰਚਲ, ਪਾ. ਸੁਲੱਖਣ, ਰਵੀ ਹਿਮਾਚਲ, ਸੈਮੂਅਲ, ਜੋਹਨਸਨ, ਪਾ: ਰਾਹੁਲ ਗਿੱਲ ਜ਼ਿਲ੍ਹਾ ਯੂਥ ਪ੍ਰਧਾਨ ਆਦਿ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਪੀ. ਓ. ਸਟਾਫ਼ ਵਲੋਂ ਭਗੌੜਾ ਕਾਬੂ <br/> ਅਗਲੀ ਖ਼ਬਰ ਐੱਸ. ਐੱਮ. ਡੀ. ਆਰ. ਐੱਸ. ਡੀ. ਕਾਲਜ ਵਿਚ ਨੋ ਪਲਾਸਟਿਕ ਦਿਵਸ ਮਨਾਇਆ <br/>
Ad Position 24