24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪਿੰਡ ਪੱਖੋਕੇ ਮਹਿਮਾਰਾਂ ਦੇ ਨੌਜਵਾਨ ਦੀ ਸਾਊਦੀ ਅਰਬ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ

Ad Position 21
No active advertisement
ਅਜੀਤ ਡੈਸਕ 05-06-2025
ਡੇਰਾ ਬਾਬਾ ਨਾਨਕ, 4 ਜੂਨ (ਹੀਰਾ ਸਿੰਘ ਮਾਂਗਟ)-ਪਰਿਵਾਰ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਸਾਊਦੀ ਅਰਬ ਵਿਚ ਰੋਜ਼ੀ ਰੋਟੀ ਕਮਾਉਣ ਗਏ ਨਜ਼ਦੀਕੀ ਪਿੰਡ ਪੱਖੋਕੇ ਮਹਿਮਾਰਾਂ ਦੇ 35 ਸਾਲਾ ਨੌਜਵਾਨ ਵਿਲੀਅਮ ਮਸੀਹ ਪੁੱਤਰ ਬਸੀਰ ਮਸੀਹ ਦੀ ਬੀਤੀ 10 ਮਈ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਜਿਸ ਦੀ ਮਿ੍ਤਕ ਦੇਹ ਅੱਜ ਕਰੀਬ 25 ਦਿਨ ਬਾਅਦ ਜੱਦੀ ਪਿੰਡ ਪਹੁੰਚੀ | ਇਸ ਸਬੰਧੀ ਮਸੀਹ ਆਗੂ ਜਗੀਰ ਮਸੀਹ ਪੱਖੋਕੇ ਅਤੇ ਉਸ ਦੇ ਨਾਲ ਕੰਪਨੀ ਵਿਚ ਕੰਮ ਕਰਦੇ ਵੱਡੇ ਭਰਾ ਸੈਮੂਏਲ ਮਸੀਹ ਨੇ ਦੱਸਿਆ ਕਿ ਵਿਲੀਅਨ ਮਸੀਹ ਜੋ ਅੱਜ ਤੋਂ ਕਰੀਬ 10 ਸਾਲ ਪਹਿਲਾਂ ਸਾਊਦੀ ਅਰਬ ਦੀ ਕੰਪਨੀ ਬੰਮਟਮ ਵਿਚ ਡਰਾਇਵਰ ਦੀ ਨੌਕਰੀ ਕਰਦਾ ਸੀ ਤੇ ਉਸ ਦੀ ਬੀਤੀ 10 ਮਈ ਨੂੰ ਦਿਲ ਦਾ ਦੌਰਾ ਪੈਣ ਨਾਲ ਬੇਵਕਤੀ ਮੌਤ ਹੋ ਗਈ ਸੀ ਤੇ ਅੱਜ ਉਸ ਦੀ ਕੰਪਨੀ ਦੇ ਸਹਿਯੋਗ ਨਾਲ ਮਿ੍ਤਕ ਦੇਹ ਜੱਦੀ ਪਿੰਡ ਪੱਖੋਕੇ ਮਹਿਮਾਰਾਂ ਵਿਖੇ ਪਹੁੰਚੀ | ਉਨ੍ਹਾਂ ਦੱਸਿਆ ਕਿ ਵਿਲੀਅਮ ਮਸੀਹ ਬੀਤੇ 3 ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਇੰਡੀਆ ਤੋਂ ਸਾਊਦੀ ਅਰਬ ਗਿਆ ਸੀ ਤੇ ਉਸ ਦੀ ਬੇਵਕਤੀ ਮੌਤ ਹੋਣ ਨਾਲ ਰਿਸ਼ਤੇਦਾਰਾਂ, ਭੈਣ-ਭਰਾਵਾਂ ਨੂੰ ਗਹਿਰਾ ਸਦਮਾ ਲੱਗਾ ਹੈ | ਪੱਖੋਕੇ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਆਪਣੇ ਪਿੱਛੇ 10 ਸਾਲਾ ਬੇਟਾ, 14 ਸਾਲਾ ਬੇਟੀ ਤੇ ਪਤਨੀ ਨੂੰ ਛੱਡ ਗਿਆ ਹੈ | ਨੌਜਵਾਨ ਵਿਲੀਅਮ ਮਸੀਹ ਦੀ ਮਿ੍ਤਕ ਦੇਹ ਪਿੰਡ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਰੋ-ਰੋ ਬੁਰਾ ਹਾਲ ਸੀ ਤੇ ਉੱਥੇ ਹੀ ਹਰ ਅੱਖ ਨਮ ਦਿਖਾਈ ਦਿੱਤੀ | ਮਿ੍ਤਕ ਵਿਲੀਅਮ ਮਸੀਹ ਦਾ ਜਨਾਜਾ ਪਿੰਡ ਦੇ ਕਬਰਸਤਾਨ ਵਿਚ ਸੰਤ ਜੌਰਜ ਕੈਥਲਿਕ ਚਰਚ ਡੇਰਾ ਬਾਬਾ ਨਾਨਕ ਦੇ ਫਾਦਰ ਮੈਥਿਊ ਕੀਪਰਥ ਵਲੋਂ ਕਰਨ ਉਪਰੰਤ ਸਪੁਰਦ-ਏ ਖਾਕ ਕੀਤਾ ਗਿਆ | ਇਸ ਮੌਕੇ ਸਰਪੰਚ ਡਾਕਟਰ ਪਲਵਿੰਦਰ ਸਿੰਘ, ਲੁਭਾਇਆ ਮਸੀਹ, ਸੋਮਾ ਮਸੀਹ, ਡਾਕਟਰ ਬਰਨਾਟ ਮਸੀਹ ਸਿੱਧੂ, ਕਸ਼ਮੀਰ ਮਸੀਹ, ਲਾਲ ਮਸੀਹ, ਸ਼ੁਕਰ ਮਸੀਹ, ਪਾਸਟਰ ਕਰਨੋਲੀਅਸ ਵਿੱਕੀ, ਪਾਸਟਰ ਸੈਮੂਏਲ ਮਸੀਹ, ਪਾਸਟਰ ਅਜੀਜ ਮਸੀਹ, ਪਾਸਟਰ ਅਮਰੀਕ ਮਸੀਹ, ਪਾਸਟਰ ਸਟੀਫ਼ਨ ਮਸੀਹ, ਵਿਲੀਅਮ ਮਸੀਹ, ਡਾਕਟਰ ਅਸ਼ੋਕ ਮਸੀਹ, ਰੋਸ਼ਨ ਮਸੀਹ, ਕੁਲਵਿੰਦਰ ਸਿੰਘ ਬਲਾਕ ਅਫ਼ਸਰ, ਤਰਮਨ ਸਿੰਘ ਆਦਿ ਵੱਡੀ ਗਿਣਤੀ ਵਿਚ ਇਲਾਕੇ ਭਰ ਤੋਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮਲੇਰੀਆ ਤੋਂ ਬਚਾਓ ਅਤੇ ਇਲਾਜ ਸਬੰਧੀ ਕਰਵਾਇਆ ਸੈਮੀਨਾਰ ਅਗਲੀ ਖ਼ਬਰ 110 ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ <br/>
Ad Position 24