28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਕਿਰਨ ਨਾਲਾ ਦੇ ਹੜ੍ਹ ਰੂਪੀ ਪਾਣੀ ਦੌਰਾਨ ਸੇਵਾ ਕਰਦੇ 6 ਨੌਜਵਾਨਾਂ 'ਚੋਂ 2 ਦੇ ਪੈਰ ਤਿਲਕੇ, ਇਕ ਲਾਪਤਾ

Ad Position 21
No active advertisement
ਅਜੀਤ ਡੈਸਕ 30-08-2025
ਕਲਾਨੌਰ, 29 ਅਗਸਤ (ਪੁਰੇਵਾਲ)-ਇਸ ਖੇਤਰ 'ਚੋਂ ਗੁਜਰਦੇ ਕਿਰਨ ਨਾਲ ਸੱਕੀ 'ਚ ਆਏ ਹੜ੍ਹ ਰੂਪੀ ਪਾਣੀ 'ਚ ਸੇਵਾ ਕਰਦੇ 6 ਨੌਜਵਾਨਾਂ 'ਚੋਂ 2 ਨੌਜਵਾਨਾਂ ਦੇ ਪੈਰ ਤਿਲਕ ਗਏ | ਇਸ ਦੌਰਾਨ ਇਕ ਨੌਜਵਾਨ ਪਾਣੀ 'ਚ ਵਹਿ ਗਿਆ, ਜਿਸ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗਾ, ਜਦਕਿ ਦੂਸਰੇ ਲੜਕੇ ਨੂੰ ਐੱਨ.ਡੀ.ਆਰ.ਐੱਫ. ਦੀ ਮਦਦ ਨਾਲ ਸੁਰੱਖਿਅਤ ਬਚਾ ਲਿਆ ਗਿਆ | ਜਾਣਕਾਰੀ ਸਾਂਝੀ ਕਰਦਿਆਂ ਪਿੰ੍ਰ. ਸੁਰਿੰਦਰ ਵਰਧਨ ਨੇ ਦੱਸਿਆ ਕਿ ਉਨ੍ਹਾਂ ਦੇ ਨਜ਼ਦੀਕੀ ਨਾਨਕ ਚੰਦ ਦਾ ਸਪੁੱਤਰ ਵਿਨੇ ਕੁਮਾਰ ਜੋ ਕਲਾਨੌਰ ਵਿਖੇ ਆਟੋ ਮੁਰੰਮਤ ਦਾ ਕੰਮ ਕਰਦਾ ਹੈ, ਆਪਣੇ ਹੋਰਨਾਂ 5 ਸਾਥੀਆਂ ਸਮੇਤ ਹੜ੍ਹ ਦੇ ਪਾਣੀ 'ਚ ਘਿਰੇ ਲੋਕਾਂ ਲਈ ਪਾਣੀ ਦੀ ਮਦਦ ਕਰਨ ਲਈ ਰਹੀਮਾਂਬਾਦ ਵਾਲੇ ਪਾਸੇ ਗਏ ਸਨ | ਇਸ ਦੌਰਾਨ ਵਿਨੇ ਕੁਮਾਰ (19) ਅਤੇ ਉਸਦਾ ਸਾਥੀ ਅਮਰਿੰਦਰ ਪਾਣੀ ਦੇ ਤੇਜ਼ ਵਹਾਅ 'ਚ ਬੀਤੀ ਸ਼ਾਮ ਵਹਿ ਗਏ | ਇਸ ਦੌਰਾਨ ਅਮਰਿੰਦਰ ਹੀਲਾ ਕਰਕੇ ਇਕ ਘਰ ਦੀ ਕੰਧ ਦਾ ਸਹਾਰਾ ਲੈ ਕੇ ਬਚ ਗਿਆ | ਇਸ ਦੌਰਾਨ ਪਰਿਵਾਰ ਅਤੇ ਕਲਾਨੌਰ ਵਾਸੀਆਂ ਵਲੋਂ ਵੱਡੀ ਜਦੋਜਹਿਦ ਤੋਂ ਬਾਅਦ ਅੱੈਨ.ਡੀ.ਆਰ.ਐੱਫ. ਦੀਆਂ ਟੀਮਾਂ ਰਾਹੀਂ ਪਾਣੀ 'ਚ ਵਹੇ ਵਿਨੇ ਕੁਮਾਰ ਦੀ ਭਾਲ ਕੀਤੀ ਗਈ, ਜਦਕਿ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਉਸ ਦਾ ਪਰਿਵਾਰ ਪੇ੍ਰਸ਼ਾਨੀ 'ਚ ਚੱਲ ਰਿਹਾ ਹੈ | ਓਧਰ ਵਿਨੇ ਕੁਮਾਰ ਦੀ ਮਦਦ ਲਈ ਬੀਤੀ ਦੇਰ ਸ਼ਾਮ ਪਰਿਵਾਰ ਨੂੰ ਡੇਰਾ ਬਾਬਾ ਨਾਨਕ ਪ੍ਰਸ਼ਾਸ਼ਨ ਵਲੋਂ ਪ੍ਰੇਸ਼ਾਨ ਕਰਨ ਕਰਕੇ ਪਰਿਵਾਰ ਤੇ ਕਲਾਨੌਰ ਵਾਸੀਆਂ ਵਲੋਂ ਕਲਾਨੌਰ ਥਾਣੇ 'ਚ ਇਕੱਤਰਤਾ ਕੀਤੀ ਗਈ ਅਤੇ ਵਿਨੇ ਕੁਮਾਰ ਦੀ ਭਾਲ ਲਈ ਮੰਗ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਰਾਵੀ ਨੇ ਡੇਰਾ ਬਾਬਾ ਨਾਨਕ ਇਲਾਕੇ 'ਚ ਮਚਾਈ ਤਬਾਹੀ ਅਗਲੀ ਖ਼ਬਰ ਹਰਮਨ ਗੁਰਾਇਆ ਵਲੋਂ ਸੁਲਤਾਨਪੁਰ ਲੋਧੀ ਤੋਂ ਆਏ ਨਗਰ ਕੀਰਤਨ ਦਾ ਨਿੱਘਾ ਸਵਾਗਤ
Ad Position 24