09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਨਵਾਂ ਪਿੰਡ ਬਹਾਦਰ ਦਾ ਨੌਜਵਾਨ ਤਿੰਨ ਦਿਨਾਂ ਤੋਂ ਲਾਪਤਾ-ਮਾਪੇ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 02-09-2025
ਗੁਰਦਾਸਪੁਰ, 1 ਸਤੰਬਰ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਨਵਾਂ ਪਿੰਡ ਬਹਾਦਰ ਦਾ ਨੌਜਵਾਨ ਸਵੇਰੇ ਆਪਣੇ ਕੰਮ 'ਤੇ ਗਿਆ ਸੀ ਕਿ ਫਿਰ ਵਾਪਸ ਘਰ ਨਹੀਂ ਆਇਆ | ਜਿਸ ਕਾਰਨ ਉਸ ਦੀ ਵਿਧਵਾ ਮਾਤਾ, ਭੈਣ ਤੇ ਪਿੰਡ ਵਾਸੀ ਕਾਫੀ ਪ੍ਰੇਸ਼ਾਨ ਹਨ | ਇਸ ਸਬੰਧੀ ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਜੱਜ ਤੇ ਹੋਰ ਸਾਥੀਆਂ ਨੇ ਦੱਸਿਆ ਕਿ ਪਰਮਿੰਦਰ ਸਿੰਘ (22) ਉਰਫ਼ ਰੋਹਿਤ ਪੁੱਤਰ ਸਵਰਗੀ ਜਗਤਾਰ ਸਿੰਘ ਪੁਲ ਤਿੱਬੜੀ ਵਿਖੇ ਸਟੇਸ਼ਨਰੀ ਦੀ ਦੁਕਾਨ 'ਤੇ ਕੰਮ ਕਰਦਾ ਸੀ ਕਿ ਬੀਤੇ 3 ਦਿਨਾਂ ਤੋਂ ਆਪਣੇ ਮੋਟਰਸਾਈਕਲ ਨੰਬਰ ਪੀ.ਬੀ.06 ਬੀ.ਜੀ.6209 ਸਮੇਤ ਗਾਇਬ ਹੈ | ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਉਰਫ ਰੋਹਿਤ ਨੂੰ ਲੱਭਣ ਲਈ ਕਈ ਧਾਰਮਿਕ ਅਸਥਾਨਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਪਤਾ ਕੀਤਾ | ਪਰ ਉਹ ਅਜੇ ਤੱਕ ਉਸ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ | ਉਨ੍ਹਾਂ ਨੇ ਇਸ ਸਬੰਧੀ ਥਾਣਾ ਪੁਰਾਣਾ ਸ਼ਾਲਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ | ਦੱਸਣਯੋਗ ਹੈ ਕਿ 7 ਮਹੀਨੇ ਪਹਿਲਾਂ ਇਸ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਤੇ ਪੀੜਤ ਪਰਿਵਾਰ ਇਸ ਨੌਜਵਾਨ ਦੀ ਕਮਾਈ 'ਤੇ ਹੀ ਨਿਰਭਰ ਸੀ | ਥਾਣਾ ਮੁਖੀ ਸੁਰਿੰਦਰ ਪਾਲ ਨੇ ਦੱਸਿਆ ਕਿ ਲਾਪਤਾ ਹੋਏ ਲੜਕੇ ਦੀ ਸ਼ਿਕਾਇਤ ਮਿਲੀ ਹੈ ਤੇ ਲੜਕੇ ਦੀ ਭਾਲ ਲਈ ਇਲਾਕੇ ਦੇ ਸੀ.ਸੀ.ਟੀ.ਵੀ.ਕੈਮਰੇ ਖੰਘਾਲੇ ਜਾ ਰਹੇ ਹਨ | ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਨੌਜਵਾਨ ਨੂੰ ਲੱਭਣ ਲਈ ਗੁਹਾਰ ਲਗਾਈ ਹੈ |
Ad Position 22
No active advertisement
ਪਿਛਲੀ ਖ਼ਬਰ ਈ.ਐਮ.ਸੀ. ਗਰੁੱਪ ਆਫ਼ ਹਾਸਪਿਟਲਜ਼ ਹੜ੍ਹ ਪੀੜਤਾਂ ਨੂੰ ਮੁਫ਼ਤ ਡਾਕਟਰੀ ਸਹਾਇਤਾ ਪ੍ਰਦਾਨ ਕਰੇਗਾ ਅਗਲੀ ਖ਼ਬਰ ਗਲਡਨ ਗਰੁੱਪ ਤੇ ਸ੍ਰੀ ਨੰਗਲੀ ਪਬਲਿਕ ਸਕੂਲ ਨੇ ਹੜ੍ਹ ਪੀੜਤਾਂ ਨੂੰ ਰਾਸ਼ਨ ਦੀਆਂ 3 ਟਰਾਲੀਆਂ ਵੰਡੀਆਂ
Ad Position 24