09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਈ.ਐਮ.ਸੀ. ਗਰੁੱਪ ਆਫ਼ ਹਾਸਪਿਟਲਜ਼ ਹੜ੍ਹ ਪੀੜਤਾਂ ਨੂੰ ਮੁਫ਼ਤ ਡਾਕਟਰੀ ਸਹਾਇਤਾ ਪ੍ਰਦਾਨ ਕਰੇਗਾ

Ad Position 21
No active advertisement
ਅਜੀਤ ਡੈਸਕ 02-09-2025
ਗੁਰਦਾਸਪੁਰ, 1 ਸਤੰਬਰ (ਗੁਰਪ੍ਰਤਾਪ ਸਿੰਘ)-ਈ.ਐਮ.ਸੀ ਗਰੁੱਪ ਆਫ਼ ਹਾਸਪਿਟਲਜ਼ ਦੀਆਂ ਅੰਮਿ੍ਤਸਰ, ਗੁਰਦਾਸਪੁਰ, ਪਠਾਨਕੋਟ ਤੇ ਬਟਾਲਾ ਵਿਚ ਕੁੱਲ 11 ਸ਼ਾਖਾਵਾਂ ਹਨ, ਨੇ ਹਾਲ ਹੀ ਵਿਚ ਆਈ ਹੜ੍ਹ ਦੀ ਆਫ਼ਤ ਤੋਂ ਪ੍ਰਭਾਵਿਤ ਲੋਕਾਂ ਨੂੰ ਵਿਸ਼ੇਸ਼ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ | ਸੰਸਥਾ ਦੇ ਆਗੂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਹਾਲਾਤਾਂ ਕਾਰਨ ਪੀੜਤ ਮਰੀਜ਼ਾਂ ਨੂੰ ਮਿਆਰੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ | ਇਸ ਉਦੇਸ਼ ਲਈ ਈ.ਐਮ.ਸੀ ਹੜ੍ਹ ਪੀੜਤਾਂ ਦਾ ਮੁਫ਼ਤ ਅੰਦਰੂਨੀ ਇਲਾਜ ਕਰੇਗਾ | ਪੀੜਤਾ ਲਈ ਅੰਮਿ੍ਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਬਟਾਲਾ ਯੂਨਿਟਾਂ ਵਿਚ ਹਰੇਕ ਸਥਾਨ 'ਤੇ 10 ਮੁਫ਼ਤ ਬਿਸਤਰੇ ਰਾਖਵੇਂ ਰੱਖੇ ਜਾਣਗੇ, ਰਾਹਤ ਕਾਰਜਾਂ ਵਿਚ ਸਹਾਇਤਾ ਲਈ ਮੈਡੀਕਲ ਟੀਮ ਤੇ ਜ਼ਰੂਰੀ ਦਵਾਈਆਂ ਦੀ ਉਪਲਬਧ ਕਰਵਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਇਹ ਸਹੂਲਤ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ ਤੇ ਇਸ ਦੇ ਲਾਭ ਪ੍ਰਭਾਵਿਤ ਵਿਅਕਤੀਆਂ ਨੂੰ ਸਿਰਫ਼ ਸਬੰਧਿਤ ਸਰਕਾਰੀ ਅਧਿਕਾਰੀਆਂ/ਅਧਿਕਾਰਿਤ ਰਾਹਤ ਇੰਚਾਰਜ ਦੀ ਸਿਫ਼ਾਰਸ਼ 'ਤੇ ਹੀ ਪ੍ਰਦਾਨ ਕੀਤੇ ਜਾਣਗੇ | ਈ.ਐਮ.ਸੀ ਪ੍ਰਬੰਧਨ ਨੇ ਸਪੱਸ਼ਟ ਕੀਤਾ ਕਿ ਇਸ ਕਦਮ ਵਿਚ ਕੋਈ ਨਿੱਜੀ ਦਿਲਚਸਪੀ ਨਹੀਂ ਹੈ, ਇਕ ਸਿਹਤ ਸੰਭਾਲ ਸੰਸਥਾ ਹੋਣ ਦੇ ਨਾਤੇ ਇਹ ਸਾਡਾ ਫ਼ਰਜ਼ ਤੇ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਮੁਸ਼ਕਿਲ ਸਮੇਂ ਵਿਚ ਪੰਜਾਬ ਦੇ ਨਾਗਰਿਕਾਂ ਨਾਲ ਖੜ੍ਹੇ ਰਹੀਏ | ਈ.ਐਮ.ਸੀ ਗਰੁੱਪ ਆਫ਼ ਹਾਸਪਿਟਲਜ਼ ਦੇ ਡਾਇਰੈਕਟਰ ਡਾ: ਰਿਸ਼ਭ ਅਰੋੜਾ ਨੇ ਕਿਹਾ ਕਿ ਅਸੀਂ ਇਸ ਸੰਕਟ ਸਮੇਂ ਦੌਰਾਨ ਲੋਕਾਂ ਨੂੰ ਸਮੇਂ ਸਿਰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨਾਲ ਕੰਮ ਕਰਨ ਲਈ ਵਚਨਬੱਧ ਹਾਂ |
Ad Position 22
No active advertisement
ਪਿਛਲੀ ਖ਼ਬਰ ਨਵਾਂ ਪਿੰਡ ਬਹਾਦਰ ਦਾ ਨੌਜਵਾਨ ਤਿੰਨ ਦਿਨਾਂ ਤੋਂ ਲਾਪਤਾ-ਮਾਪੇ ਪ੍ਰੇਸ਼ਾਨ ਅਗਲੀ ਖ਼ਬਰ ਨਵਾਂ ਪਿੰਡ ਬਹਾਦਰ ਦਾ ਨੌਜਵਾਨ ਤਿੰਨ ਦਿਨਾਂ ਤੋਂ ਲਾਪਤਾ-ਮਾਪੇ ਪ੍ਰੇਸ਼ਾਨ
Ad Position 24