10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਿੰਡ ਕੋਲੀਆਂ ਤੇ ਪਿੰਡ ਪੰਮਾ ਵਿਖੇ ਹੜ੍ਹ ਨਾਲ ਹੋਇਆ ਭਾਰੀ ਨੁਕਸਾਨ

Ad Position 21
No active advertisement
ਅਜੀਤ ਡੈਸਕ 02-09-2025
ਤਾਰਾਗੜ੍ਹ, 1 ਸਤੰਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਕਥਲੌਰ ਨਜ਼ਦੀਕ ਪੈਂਦੇ ਪਿੰਡ ਕੋਲੀਆਂ, ਕੋਲੀਆਂ ਅੱਡਾ ਤੇ ਪਿੰਡ ਪੰਮਾ ਦਾ ਹੜ੍ਹ ਆਉਣ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ | ਕੋਲੀਆਂ ਅੱਡੇ 'ਚ ਜ਼ਿਆਦਾਤਰ ਦੁਕਾਨਾਂ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਹਨ | ਪਿੰਡ ਕੋਲੀਆਂ ਵਿਖੇ ਇਕ ਵਿਧਵਾ ਔਰਤ ਰਾਣੀ ਦੇਵੀ ਪਤਨੀ ਸਵ: ਸੁਲੱਖਣ ਸਿੰਘ ਨੇ ਦੱਸਿਆ ਕਿ ਉਸ ਦੀਆਂ ਅੱਡੇ ਵਿਚ 4 ਦੁਕਾਨਾਂ ਸਨ ਜੋ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੁਕਾਨਾਂ ਤੋਂ ਮਿਲਣ ਵਾਲੇ ਕਿਰਾਏ ਨਾਲ ਹੀ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੀ | ਉਨ੍ਹਾਂ ਦੁਖੀ ਮਨ ਨਾਲ ਦੱਸਿਆ ਕਿ ਹੁਣ ਉਸ ਲਈ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਜਾਵੇਗਾ | ਇਸੇ ਤਰ੍ਹਾਂ ਹੀ ਨਰੋਟ ਜੈਮਲ ਸਿੰਘ ਨੂੰ ਜਾਣ ਵਾਲੀ ਸੜਕ 'ਤੇ ਵੱਸੇ ਪਿੰਡ ਪੰਮਾ ਦੇ ਦਰਜਨਾਂ ਘਰ ਪਾਣੀ ਦੀ ਲਪੇਟ 'ਚ ਆਉਣ ਕਾਰਨ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ | ਪਿੰਡ ਪੰਮਾ ਦੇ ਵਸਨੀਕ ਮੋਹਨ ਲਾਲ, ਸੁਖਵਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਬੜੀ ਮਿਹਨਤ ਨਾਲ ਆਪਣੇ ਘਰ ਬਣਾਏ ਸੀ ਜੋ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਚੁੱਕੇ ਹਨ | ਦੱਸਣਯੋਗ ਹੈ ਕਿ ਪਿੰਡ ਪੰਮਾ ਵਿਖੇ ਬਣੀਆਂ ਦੁਕਾਨਾਂ ਤੇ ਸ਼ੋਰੂਮ ਵੀ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ ਤੇ ਉਨ੍ਹਾਂ ਵਿਚ ਰੱਖਿਆ ਲੱਖਾਂ ਰੁਪਏ ਦਾ ਸਮਾਨ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕਿਆ ਹੈ | ਪਿੰਡ ਪੰਮਾ ਤੋਂ ਲੰਘਦੀ ਸੜਕ ਜੋ ਇਕ ਸਾਲ ਪਹਿਲਾਂ ਕੰਕਰੀਟ ਨਾਲ ਬਣੀ ਹੋਈ ਸੀ, ਪੂਰੀ ਤਰ੍ਹਾਂ ਖੋਖਲੀ ਹੋ ਚੁੱਕੀ ਹੈ ਜੋ ਕਿਸੇ ਸਮੇਂ ਵੀ ਟੁੱਟ ਸਕਦੀ ਹੈ | ਪਿੰਡ ਕੋਲੀਆਂ ਤੇ ਪਿੰਡ ਪੰਮਾ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਘਰ ਬਣਵਾ ਕੇ ਦਿੱਤੇ ਜਾਣ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਨੂੰ ਛੱਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਡੁੱਬ ਰਿਹਾ ਹੈ ਤੇ ਦਿੱਲੀ ਦੇ ਤਖ਼ਤ 'ਤੇ ਬੈਠੇ ਲੋਕ ਚੁੱਪ ਹਨ- ਸੰਧੂ ਅਗਲੀ ਖ਼ਬਰ ਵਾਰਡ ਨੰਬਰ 33 ਵਿਖੇ ਤਰਸੇਮ ਲਾਲ ਦੇ ਪਰਿਵਾਰ ਲਈ ਸ਼ੈੱਡ ਨਿਰਮਾਣ ਦਾ ਕੰਮ ਪੂਰਾ
Ad Position 24