ਧਾਰੀਵਾਲ, 2 ਸਤੰਬਰ (ਜੇਮਸ ਨਾਹਰ)-ਭਗਤ ਕਬੀਰ ਜੀ ਦੇ ਭਵਨ ਨੂੰ ਪ੍ਰਸ਼ਾਸਨ ਵਲੋਂ ਤੋੜਨ ਦੇ ਸਬੰਧ ਵਿਚ ਕਬੀਰ ਪੰਥੀ ਭਾਈਚਾਰੇ ਨੇ ਰੋਸ ਵਜੋਂ ਇਕ ਅਹਿਮ ਮੀਟਿੰਗ ਭਗਤ ਕਬੀਰ ਮੰਦਿਰ ਫੱਜੂਪੁਰ ਵਿਖੇ ਪ੍ਰਧਾਨ ਤਰਲੋਕ ਲਾਲ ਦੀ ਅਗਵਾਈ ਵਿਚ ਕੀਤੀ | ਇਸ ਮੌਕੇ ਪ੍ਰਧਾਨ ਸਮੇਤ ਜਥੇਬੰਦੀ ਦੇ ਹੋਰ ਆਗੂਆਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਬੀਤੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਨੇ ਬਟਾਲਾ ਦੇ ਧਰਮਪੁਰਾ ਕਲੋਨੀ 'ਚ ਸਥਿਤ ਭਗਤ ਕਬੀਰ ਜੀ ਦੇ ਭਵਨ ਨੂੰ ਢਾਹ ਦਿੱਤਾ ਸੀ, ਜਿਸ ਤੋਂ ਬਾਅਦ ਇਸ ਕਾਰਵਾਈ ਨੂੰ ਲੈ ਕੇ ਸੂਬੇ ਦੇ ਕਬੀਰ ਪੰਥੀ ਭਾਈਚਾਰੇ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ 5 ਸਤੰਬਰ ਤੱਕ ਕਬੀਰ ਭਾਈਚਾਰੇ ਨੂੰ ਭਗਤ ਕਬੀਰ ਜੀ ਦੇ ਮੰਦਰ ਦੀ ਉਸਾਰੀ ਲਈ ਜ਼ਮੀਨ ਨਹੀਂ ਦਿੱਤੀ ਤਾਂ ਉਹ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹਨ ਕਿ ਪੰਜਾਬ ਦਾ ਕਬੀਰ ਭਾਈਚਾਰਾ ਬਟਾਲਾ 'ਚ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਅਣਮਿੱਥੇ ਸਮੇਂ ਲਈ ਰੋਸ ਪ੍ਰਦਰਸ਼ਨ ਕਰੇਗਾ | ਇਸ ਮੌਕੇ ਪ੍ਰਧਾਨ ਤਰਲੋਕ ਲਾਲ, ਸਰਪੰਚ ਰਾਮ ਸਵਰੂਪ ਭਗਤ ਫੱਜੂਪੁਰ, ਯਸ਼ਪਾਲ ਭਗਤ, ਬਾਊ ਹੰਸ ਰਾਜ, ਜਤਿੰਦਰ ਭਗਤ, ਡਾ. ਇੰਦਰਦੇਵ ਲੱਡਾ, ਸੁਭਾਸ਼ ਚੰਦਰ, ਰਾਮ ਕਿ੍ਸ਼ਨ, ਜਨਕ ਰਾਜ, ਚੁੰਨੀ ਲਾਲ, ਕਿ੍ਸ਼ਨ ਕੁਮਾਰ, ਕੁਲਵੰਤ ਰਾਏ, ਸਤਪਾਲ, ਭਗਤ ਦੀਨਾ ਨਾਥ, ਮੋਹਿੰਦਰਪਾਲ, ਹਰਿ ਕਿ੍ਸ਼ਨ, ਰਾਮ ਲੁਭਾਇਆ ਆਦਿ ਹਾਜ਼ਰ ਸਨ |