ਪਠਾਨਕੋਟ, 2 ਸਤੰਬਰ (ਵਿਨੋਦ)ਾ ਇੰਸਪੈਕਟਰ ਦਵਿੰਦਰ ਕਾਸ਼ਨੀ ਦੀ ਸੂਝਬੂਝ ਨਾਲ ਇਕ ਚੋਰ ਨੂੰ ਕਾਬੂ ਕੀਤਾ ਗਿਆ, ਦਵਿੰਦਰ ਕਾਸ਼ਨੀ ਜੋ ਕਿ ਨੰਗਲਭੂਰ ਥਾਣਾ ਵਿਚ ਬਤੌਰ ਐਸ.ਐਚ.ਓ. ਲੱਗੇ ਹੋਏ ਹਨ, ਉਹ ਪਠਾਨਕੋਟ ਦੇ ਨਜ਼ਦੀਕੀ ਪਿੰਡ ਧੀਰਾ ਵਿਚ ਆਪਣੀ ਭੈਣ ਦੇ ਘਰ ਰਹਿੰਦੇ ਸਨ, ਜਦੋਂ ਕੱਲ੍ਹ ਸ਼ਾਮ ਨੂੰ ਉਹ ਆਪਣੇ ਘਰ ਆਏ ਤਾਂ ਦੇਖਿਆ ਕਿ ਕਮਰੇ ਵਿਚ ਖੜਾਕ ਹੋਇਆ, ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਸ਼ੀਸ਼ਾ ਟੁੱਟਿਆ ਹੋਇਆ ਸੀ, ਘਰ ਵਿਚ ਬਣੇ ਮੰਦਿਰ ਵਿਚ ਇਕ ਵਿਅਕਤੀ ਚੋਰੀ ਕਰ ਰਿਹਾ ਸੀ | ਜਿਸ ਨੂੰ ਇੰਸਪੈਕਟਰ ਦਵਿੰਦਰ ਕਾਸ਼ਨੀ ਵਲੋਂ ਕਾਬੂ ਕਰ ਲਿਆ ਗਿਆ | ਜਿਸ ਕੋਲੋਂ ਚੋਰੀ ਕੀਤੇ 2110 ਰੁਪਏ ਵੀ ਬਰਾਮਦ ਕੀਤੇ ਗਏ | ਥਾਣਾ ਡਵੀਜ਼ਨ ਨੰਬਰ-2 ਪਠਾਨਕੋਟ ਦੀ ਪੁਲਿਸ ਵਲੋਂ ਦੋਸ਼ੀ ਰੋਹਿਤ ਉਰਫ਼ ਰਿੱਕੀ ਪੁੱਤਰ ਸ਼ਿਵਦੇਵ ਉਰਫ਼ ਬਿੱਟੂ ਪਿੰਡ ਗੰਦਲਾ ਲਾਹੜੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਵੱਖ-ਵੱਖ ਧਾਰਾ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ |