23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਟਾਂਡਾ ਤੇ ਜਗਤਪੁਰ ਕਲਾਂ ਨੀਵਾਂ ਹੋਣ ਕਰਕੇ ਪਾਣੀ 'ਚ ਘਿਰੇ <br/>

Ad Position 21
No active advertisement
ਮੀਂਹ ਦੇ ਪਾਣੀ ਵਿਚ ਘਿਰੇ ਪਿੰਡ ਟਾਂਡਾ ਤੇ ਜਗਤਪੁਰ ਕਲਾਂ | ਤਸਵੀਰਾਂ: ਅਸ਼ੋਕ ਸ਼ਰਮਾ <br/> 03-09-2025
ਗੁਰਦਾਸਪੁਰ, 2 ਸਤੰਬਰ (ਅਸ਼ੋਕ ਸ਼ਰਮਾ)-ਦਰਿਆ ਬਿਆਸ ਕੰਢੇ ਵੱਸੇ ਪਿੰਡ ਟਾਂਡਾ ਤੇ ਜਗਤਪੁਰ ਕਲਾਂ ਨੀਵਾਂ ਹੋਣ ਕਰਕੇ ਬਰਸਾਤ ਦਾ ਪਾਣੀ ਇਨ੍ਹਾਂ ਦੋਵਾਂ ਪਿੰਡਾਂ ਅੰਦਰ ਇਕੱਠਾ ਹੋ ਗਿਆ ਹੈ ਅਤੇ ਸਾਰਾ ਪਾਣੀ ਗਲੀਆਂ ਵਿਚ ਫਿਰਨ ਕਾਰਨ ਪਿੰਡ ਵਾਸੀਆਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ | ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਰਾਮ ਲੁਭਾਇਆ, ਸਾਬਕਾ ਸਰਪੰਚ ਡਾ: ਬਲਕਾਰ ਚੰਦ ਤੇ ਅਮਨੀਤ ਕੁਮਾਰ ਸਾਬਕਾ ਸਰਪੰਚ ਦਾਊਵਾਲ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਜਗਤਪੁਰ ਕਲਾਂ ਦੀ ਸੜਕ ਹਾਲ ਹੀ ਵਿਚ ਸਬੰਧਿਤ ਵਿਭਾਗ ਨੇ ਬਣਾਈ ਸੀ ਤੇ ਪਹਿਲਾਂ ਸੜਕ ਵਿਚਕਾਰ ਪੁਲੀਆਂ ਸਨ ਜੋ ਪਿੰਡ ਟਾਂਡਾ ਦੀਆਂ ਜ਼ਮੀਨਾਂ 'ਤੇ ਘਰਾਂ ਦਾ ਪਾਣੀ ਨਿਕਲ ਜਾਂਦਾ ਸੀ | ਜਦੋਂ ਕਿ ਇਸ ਵਾਰ ਸੜਕ ਦੇ ਨਾਲ ਨਾਲ ਪੁਲੀਆਂ ਨਹੀਂ ਪਾਈਆਂ ਗਈਆਂ ਤੇ ਪਹਿਲੀਆਂ ਵੀ ਬੰਦ ਕਰ ਦਿੱਤੀਆਂ ਹਨ | ਜਿਸ ਕਰਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੰੂ ਪਾਣੀ ਦੀ ਸਮੱਸਿਆ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਸੜਕ ਦੇ ਠੇਕੇਦਾਰਾਂ ਨੰੂ ਕਿਹਾ ਸੀ ਕਿ ਪਾਣੀ ਦੇ ਨਿਕਾਸ ਲਈ ਪੁਲੀਆਂ ਪਾਈਆਂ ਜਾਣ | ਪਰ ਉਨ੍ਹਾਂ ਨੇ ਲਾਪਰਵਾਹੀ ਵਰਤਦਿਆਂ ਕੋਈ ਪੁਲੀ ਨਹੀਂ ਪਾਈ ਤੇ ਨਾ ਹੀ ਵੱਡੀਆਂ ਪਾਈਪਾਂ ਪਾਈਆਂ | ਜਿਸ ਕਰਕੇ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਪਿੰਡ ਜਗਤਪੁਰ ਕਲਾਂ ਨੰੂ ਜਾਣ ਵਾਲੀ ਸੜਕ 'ਤੇ ਪੁਲੀਆਂ ਪਾਉਣ ਲਈ ਸਬੰਧਿਤ ਵਿਭਾਗ ਨੰੂ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਪਾਣੀ ਦਾ ਨਿਕਾਸ ਹੋ ਸਕੇ ਤੇ ਲੋਕਾਂ ਨੰੂ ਰਾਹਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਲੋਕਾਂ ਲਈ ਕਿ੍ਸਚਨ ਨੈਸ਼ਨਲ ਫਰੰਟ ਵਲੋਂ ਰਾਹਤ ਸਮੱਗਰੀ ਭੇਟ <br/> ਅਗਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਵਿਖੇ ਮੈਡੀਕਲ ਕੈਂਪ ਲਗਾਇਆ <br/>
Ad Position 24