ਗੁਰਦਾਸਪੁਰ, 3 ਸਤੰਬਰ (ਅਸ਼ੋਕ ਸ਼ਰਮਾ)-ਵਾਰਡ ਨੰਬਰ 7 ਗੋਬਿੰਦ ਨਗਰ ਗੁਰਦਾਸਪੁਰ ਦੇ ਇਕ ਪ੍ਰਵਾਸੀ ਨਬਾਲਗ ਬੱਚੇ ਦੇ ਬੀਤੀ 27 ਅਗਸਤ ਤੋਂ ਲਾਪਤਾ ਹੋਣ ਨਾਲ ਮਾਪੇ ਮਾਫ਼ੀ ਪ੍ਰੇਸ਼ਾਨ ਹਨ | ਪਰ ਪਰਿਵਾਰ ਨੰੂ ਅਜੇ ਤੱਕ ਉਸ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ | ਲਾਪਤਾ ਹੋਏ ਲੜਕੇ ਦੇ ਪਿਤਾ ਛੋਟੂ ਪਾਸਵਾਨ ਪੁੱਤਰ ਰਾਮ ਵਿਲਾਸ ਪਾਸਵਾਨ ਨੇ ਪੁਲਿਸ ਨੰੂ ਦਿੱਤੀ ਦਰਖ਼ਾਸਤ ਵਿਚ ਦੱਸਿਆ ਕਿ ਉਸ ਦਾ ਲੜਕਾ ਪੰਕਜ (13) ਪੁੱਡਾ ਕਾਲੋਨੀ ਬਟਾਲਾ ਰੋਡ 'ਤੇ ਖੇਡ ਰਿਹਾ ਸੀ ਕਿ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ | ਉਨ੍ਹਾਂ ਉਸ ਦੀ ਹਰ ਜਗਾ ਭਾਲ ਕੀਤੀ | ਪਰ ਉਹ ਕਿਤੇ ਨਹੀਂ ਮਿਲਿਆ | ਗੁਰਦਾਸਪੁਰ ਪੁਲਿਸ ਵਲੋਂ ਗੁੰਮਸ਼ੁਦਗੀ ਦੀ ਰਿਪੋਰਟ ਲਿਖ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਉਨ੍ਹਾਂ ਦੇ ਬੇਟੇ ਨੰੂ ਲੱਭਣ ਦੀ ਗੁਹਾਰ ਲਗਾਈ ਹੈ |