24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪਿੰਡ ਮੜੀਆਂਵਾਲ 'ਚ ਵਿਅਕਤੀ ਦੀ ਭੇਦਭਰੀ ਹਾਲਤ 'ਚ ਮੌਤ

Ad Position 21
No active advertisement
ਅਜੀਤ ਡੈਸਕ 04-09-2025

ਬਟਾਲਾ, 3 ਸਤੰਬਰ (ਹਰਦੇਵ ਸਿੰਘ ਸੰਧੂ)-ਬਟਾਲਾ ਨਗਰ ਨਿਗਮ ਅਧੀਨ ਆਉਂਦੇ ਪਿੰਡ ਮੜੀਆਂਵਾਲ (ਰਣਜੀਤਗੜ੍ਹ) ਦੇ ਇਕ ਵਿਅਕਤੀ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ, ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟਮਾਰ ਕਰਨ ਉਪਰੰਤ ਮੌਤ ਦੇ ਘਾਟ ਉਤਾਰਨ ਦੇ ਦੋਸ਼ ਲਗਾਏ ਹਨ | ਬਟਾਲਾ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਵਿਚ ਲੱਗੀ | ਇਸ ਸਬੰਧੀ ਮਿ੍ਤਕ ਯੋਧ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਮੜੀਆਂਵਾਲ ਬਟਾਲਾ ਦੀ ਭੈਣ ਰਣਜੀਤ ਕੌਰ ਪਤਨੀ ਹਰਦੇਵ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਇਕ ਪਰਿਵਾਰ ਨੇ ਮੇਰੇ ਭਰਾ ਯੋਧੇ ਨੂੰ ਆਪਣੇ ਘਰ ਸੱਦ ਕੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਮੇਰੇ ਭਰਾ ਦੀ ਮੌਤ ਹੋ ਗਈ | ਮੇਰਾ ਭਰਾ ਉਸ ਪਰਿਵਾਰ ਕੋਲ ਕੰਮ ਕਰਦਾ ਸੀ ਤੇ ਪਰਿਵਾਰ ਦੇ ਇਕ ਲੜਕੇ ਦੀ ਮੌਤ ਅਤੇ ਮੇਰੇ ਭਰਾ ਉਪਰ ਉਸ ਦੀ ਮੌਤ ਦਾ ਦੋਸ਼ ਲਗਾਉਂਦੇ ਹੋਏ ਉਸ ਨੂੰ ਆਪਣੇ ਘਰ ਬੁਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ | ਪਿੰਡ ਵਾਲਿਆਂ ਨੇ ਵਿਚ ਪੈ ਕੇ ਰਾਜੀਨਾਮਾ ਕਰਵਾ ਦਿੱਤਾ ਤੇ ਅਸੀਂ ਯੋਧੇ ਦਾ ਸਸਕਾਰ ਕਰਕੇ ਘਰ ਆ ਰਹੇ ਸੀ ਕਿ ਰਸਤੇ ਵਿਚ ਉਸ ਪਰਿਵਾਰ ਦੇ ਕੁਝ ਬੰਦੇ ਖੜੇ੍ਹ ਸਨ ਤੇ ਲਲਕਾਰੇ ਮਾਰ ਕੇ ਕਹਿੰਦੇ ਸਾਡਾ ਕੀ ਵਿਗਾੜ ਲਿਆ ਤੇ ਪਿੰਡ ਵਾਲਿਆਂ ਨੂੰ ਮੰਦਾ-ਚੰਗਾ ਬੋਲਿਆ, ਜਿਸ 'ਤੇ ਪਿੰਡ ਤੇ ਮਿ੍ਤਕ ਯੋਧੇ ਦੇ ਪਰਿਵਾਰ ਨੇ ਬਲਦੀ ਚਿਖ੍ਹਾ ਉਪਰ ਪਾਣੀ ਪਾ ਕੇ ਅੱਗ ਨੂੰ ਬੁਝਾ ਦਿੱਤਾ ਤੇ ਅੱਧ ਜਲੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ | ਕੁੱਟਮਾਰ ਕਰਨ ਵਾਲੇ ਪਰਿਵਾਰ ਉੱਪਰ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਜਦੋਂ ਤੱਕ ਮਾਮਲਾ ਦਰਜ ਨਹੀਂ ਹੁੰਦਾ, ਅਸੀਂ ਸਸਕਾਰ ਨਹੀਂ ਕਰਾਂਗੇ | ਇਸ ਬਾਰੇ ਐੱਸ.ਪੀ. ਹੈੱਡਕਵਾਟਰ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਪਿੰਡ ਮੜੀਆਂਵਾਲ 'ਚ ਇਕ ਵਿਅਕਤੀ ਦਾ ਸਸਕਾਰ ਕਰਨ ਉਪਰੰਤ ਮਿ੍ਤਕ ਦੇ ਪਰਿਵਾਰਕ ਮੈਂਬਰ ਘਰ ਵਾਪਸ ਜਾ ਰਹੇ ਸਨ ਕਿ ਰਸਤੇ ਵਿਚ ਪਿੰਡ ਦੇ ਕੁਝ ਸ਼ਰਾਰਤੀ ਬੰਦਿਆਂ ਨੇ ਮਿ੍ਤਕ ਦੇ ਪਰਿਵਾਰ ਨੂੰ ਗਲਤ ਸ਼ਬਦ ਬੋਲੇ ਤਾਂ ਪਰਿਵਾਰ ਨੇ ਰੋਸ ਵਜੋਂ ਸਸਕਾਰ ਨੂੰ ਰੋਕ ਦਿੱਤਾ | ਚਿਖ੍ਹਾ ਉਪਰ ਪਾਣੀ ਪਾ ਕੇ ਅੱਗ ਬੁਝਾ ਦਿੱਤੀ ਤੇ ਲਾਸ਼ ਨੂੰ ਸਿਵਲ ਹਸਪਤਾਲ ਲੈ ਕੇ ਆਏ ਹਨ | ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਅਧਿਕਾਰੀਆਂ ਨਾਲ ਮੀਂਹ ਕਾਰਨ ਡਿੱਗੇ ਮਕਾਨ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਪ੍ਰਵਾਸੀ ਨਾਬਾਲਗ ਬੱਚੇ ਦੇ ਲਾਪਤਾ ਹੋਣ ਨਾਲ ਮਾਪੇ ਪ੍ਰੇਸ਼ਾਨ
Ad Position 24