ਧਾਰੀਵਾਲ, 3 ਸਤੰਬਰ (ਸਵਰਨ ਸਿੰਘ)-ਪੰਜਾਬ ਅੰਦਰ ਹੋ ਰਹੀ ਭਾਰੀ ਬਰਸਾਤ ਅਤੇ ਆਏ ਹੜ੍ਹਾਂ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਜਿਸ ਦੀ ਭਰਪਾਈ ਕਰਨੀ ਕਾਫ਼ੀ ਔਖਾ ਕੰਮ ਹੈ, ਪਰ ਫਿਰ ਵੀ ਹਰ ਕੋਈ ਆਪੋ-ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ | ਇਸ ਗੱਲ ਦਾ ਪ੍ਰਗਟਾਵਾ ਕੈਨੇਡੀਅਨ ਬਿਜਨੈੱਸਮੈਨ ਜਗਮੋਹਨ ਸਿੰਘ ਮੱਲ੍ਹੀ ਨੇ ਕਰਦਿਆਂ ਕਿਹਾ ਕਿ ਉਹ ਆਪਣੇ ਨਿੱਜੀ ਖਾਤੇ 'ਚੋਂ ਗਰੀਬ ਲੋਕਾਂ ਦੇ ਡਿੱਗੇ ਘਰਾਂ ਦੀਆਂ ਛੱਤਾਂ ਆਦਿ ਪਾਉਣ ਲਈ ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣਗੇ | ਉਨ੍ਹਾਂ ਸਮੁੱਚੇ ਸੰਸਾਰ ਅੰਦਰ ਸੰਸਥਾਵਾਂ ਤੇ ਸਮਾਜ ਸੇਵਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਵੱਧ ਤੋਂ ਵੱਧ ਯੋਗਦਾਨ ਪਾ ਕੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਸੇਵਾ ਕੀਤੀ ਜਾਵੇ |