ਪਠਾਨਕੋਟ, 4 ਸਤੰਬਰ (ਸੰਧੂ)-ਅੱਜ ਸ਼ੀਤਲਾ ਮਾਤਾ ਮੰਦਿਰ ਵਿਖੇ ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ ਤੇ ਜ਼ਿਲ੍ਹਾ ਜਨਰਲ ਸਕੱਤਰ ਪਵਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ 'ਚ ਸਟੇਟ ਕਮੇਟੀ ਮੈਂਬਰ ਰਕੇਸ਼ ਸ਼ਰਮਾ, ਜ਼ਿਲ੍ਹਾ ਵਿੱਤ ਸਕੱਤਰ ਰਾਕੇਸ਼ ਮਹਾਜਨ ਤੇ ਜ਼ਿਲ੍ਹਾ ਪ੍ਰੈਸ ਸਕੱਤਰ ਹਰਸਿਮਰਨਜੀਤ ਸਿੰਘ ਨੇ ਸੰਯੁਕਤ ਰੂਪ 'ਚ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਵਲੋਂ ਹੜ੍ਹ ਪੀੜਤਾਂ ਲਈ ਜੋ ਫ਼ੰਡ ਇਕੱਠਾ ਕੀਤਾ ਗਿਆ ਹੈ, ਉਸ ਦਾ ਡਰਾਫ਼ਟ ਬਣਾ ਲਿਆ ਗਿਆ ਹੈ | ਇਹ ਰਾਸ਼ੀ ਸੀ.ਐਮ. ਰਿਲੀਫ ਫ਼ੰਡ ਵਿਚ ਦਿੱਤੀ ਜਾਵੇਗੀ ਤੇ ਇਸ ਦਾ ਡਰਾਫ਼ਟ 5 ਸਤੰਬਰ ਅਧਿਆਪਕ ਦਿਵਸ ਮੌਕੇ ਡੀ.ਸੀ. ਪਠਾਨਕੋਟ ਰਾਹੀਂ ਸੀ.ਐਮ. ਰਿਲੀਫ ਫ਼ੰਡ ਵਿਚ ਭੇਜਿਆ ਜਾਵੇਗਾ | ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਮਾਸਟਰ ਕੇਡਰ ਯੂਨੀਅਨ ਹਮੇਸ਼ਾ ਹੜ੍ਹ ਪੀੜਤਾਂ ਦੀ ਮਦਦ ਲਈ ਹਮੇਸ਼ਾ ਅੱਗੇ ਆ ਕੇ ਕੰਮ ਕਰੇਗੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ, ਜ਼ਿਲ੍ਹਾ ਜਨਰਲ ਸਕੱਤਰ ਪਵਨ ਸ਼ਰਮਾ, ਜ਼ਿਲ੍ਹਾ ਵਿੱਤ ਸਕੱਤਰ ਰਾਕੇਸ਼ ਮਹਾਜਨ, ਸਟੇਟ ਕਮੇਟੀ ਮੈਂਬਰ ਰਾਕੇਸ਼ ਸ਼ਰਮਾ, ਜ਼ਿਲ੍ਹਾ ਪ੍ਰੈਸ ਸਕੱਤਰ ਹਰਸਿਮਰਜੀਤ ਸਿੰਘ, ਬਲਾਕ ਪ੍ਰਧਾਨ ਘਰੋਟਾ ਲਲਿਤ ਤੇ੍ਰਹਨ, ਬਲਾਕ ਪਠਾਨਕੋਟ ਪ੍ਰਧਾਨ ਰਾਜੀਵ ਕੁਮਾਰ, ਬਲਾਕ ਸੁਜਾਨਪੁਰ ਪ੍ਰਧਾਨ ਪੁਸ਼ਪਿੰਦਰ ਸਿੰਘ, ਬਲਾਕ ਭੋਆ ਪ੍ਰਧਾਨ ਰਾਜੀਵ ਸਲਾਰੀਆ, ਬਲਾਕ ਧਾਰ ਸੰਜੀਵ ਮਾਹੀ, ਜ਼ਿਲ੍ਹਾ ਕਮੇਟੀ ਮੈਂਬਰ ਅਜੇ ਭੋਗਲ, ਪ੍ਰੇਮ ਭੜੋਲੀ, ਪਰਵਿੰਦਰ ਸੈਣੀ, ਵਿਜਿਯੰਤ ਜੋਸ਼ੀ, ਰਾਜੀਵ ਕੁਮਾਰ, ਵਿਵੇਕ ਮਹਾਜਨ, ਰਾਕੇਸ਼ ਕੁਮਾਰ, ਹੇਮਰਾਜ, ਮਦਨ ਲਾਲ ਆਦਿ ਹਾਜ਼ਰ ਸਨ |