08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕੈਬਨਿਟ ਮੰਤਰੀ ਨੇ 'ਆਪ' ਵਰਕਰਾਂ ਨਾਲ ਮਿਲ ਕੇ ਵੱਖ-ਵੱਖ ਸਥਾਨਾਂ 'ਤੇ ਬੰਨ੍ਹੇ ਅਸਥਾਈ ਬੰਨ੍ਹ

Ad Position 21
No active advertisement
ਅਜੀਤ ਡੈਸਕ 05-09-2025
ਤਾਰਾਗੜ੍ਹ, 4 ਸਤੰਬਰ (ਸੋਹਨ ਲਾਲ)-ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਕਾਫ਼ੀ ਖੇਤਰਾਂ ਅੰਦਰ ਹੜ੍ਹ ਦੇ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ | ਜਿਸ ਦੌਰਾਨ ਲੋਕਾਂ ਦੇ ਘਰਾਂ ਤੇ ਦੁਕਾਨਾਂ ਦੇ ਨਾਲ-ਨਾਲ ਸੜਕਾਂ ਦੀ ਹਾਲਤ ਵੀ ਕਾਫ਼ੀ ਖਸਤਾ ਹੋ ਗਈ | ਇਸ ਸਥਿਤੀ ਦੌਰਾਨ ਰਾਵੀ ਦੇ ਪਾਣੀ ਨੇ ਪਿੰਡ ਪੰਮਾ ਤੇ ਕੋਹਲੀਆਂ ਅੱਡੇ ਦੇ ਨਾਲ-ਨਾਲ ਖੇਤੀ ਯੋਗ ਜ਼ਮੀਨ 'ਤੇ ਵਹਾਅ ਬਣਾ ਲਿਆ ਜੋ ਕਿ ਅੱਜ ਵੀ ਕੋਹਲੀਆਂ ਮੋੜ ਦੇ ਨਜ਼ਦੀਕ ਖਤਰਾ ਬਣਿਆ ਹੋਇਆ ਹੈ | ਅੱਜ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਆਪਣੇ ਜ਼ਿਲ੍ਹੇ ਪਠਾਨਕੋਟ ਦੇ ਵਰਕਰਾਂ ਨਾਲ ਮਿਲ ਕੇ ਜਿੱਥੇ-ਜਿੱਥੇ ਰਾਵੀ ਦਾ ਪਾਣੀ ਨਾਲ ਕਟਾਅ ਪੈਦਾ ਕਰ ਰਿਹਾ ਅਸਥਾਈ ਬੰਨ੍ਹ ਬਣਾਏ ਗਏ | ਇਸ ਮੌਕੇ ਨਰੇਸ਼ ਸੈਣੀ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ, ਭੁਪਿੰਦਰ ਸਿੰਘ ਕਟਾਰੂਚੱਕ, ਖੁਸ਼ਬੀਰ ਕਾਟਲ, ਅਮਨਦੀਪ ਸੰਧੂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਅਸ਼ਵਨੀ ਕੁਮਾਰ ਲਾਡੀ ਬਹਾਦਰਪੁਰ, ਲਵਲੀ ਮੰਜੀਰੀ, ਸੂਬੇਦਾਰ ਕੁਲਵੰਤ ਸਿੰਘ, ਤਰੁਣ ਤੰਗੋਸ਼ਾਹ, ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸੁਰਿੰਦਰ ਸ਼ਾਹ, ਸਰਪੰਚ ਆਸ਼ਾ ਬਾਨੋ, ਰਜਨੀ, ਨੀਲਮ ਸਰਪੰਚ ਆਦਿ ਹਾਜ਼ਰ ਸਨ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਹ ਜੋ ਮੁਸ਼ਕਿਲ ਦੀ ਘੜੀ ਵਿਚ ਜਨਤਾ ਵਿਚ ਖੜਾ ਮਿਲੇ | ਉਨ੍ਹਾਂ ਕਿਹਾ ਕਿ ਰਾਵੀ ਦਰਿਆ ਦਾ ਪਾਣੀ ਜੋ ਕੋਹਲੀਆਂ ਦੇ ਨਾਲ ਲੱਗਦੇ ਖੇਤਰ ਨੰੂ ਪਿੰਡ ਪੰਮੇ ਤੱਕ ਪ੍ਰਭਾਵਿਤ ਕਰ ਰਿਹਾ ਸੀ |
Ad Position 22
No active advertisement
ਪਿਛਲੀ ਖ਼ਬਰ ਇਫਟੂ ਵਲੋਂ ਉਸਾਰੀ ਭਲਾਈ ਬੋਰਡ 'ਚੋਂ ਗੁਜ਼ਾਰੇ ਭੱਤੇ ਦੀ ਮੰਗ ਅਗਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ
Ad Position 24