08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਇਫਟੂ ਵਲੋਂ ਉਸਾਰੀ ਭਲਾਈ ਬੋਰਡ 'ਚੋਂ ਗੁਜ਼ਾਰੇ ਭੱਤੇ ਦੀ ਮੰਗ

Ad Position 21
No active advertisement
ਅਜੀਤ ਡੈਸਕ 05-09-2025
ਤਾਰਾਗੜ੍ਹ, 4 ਸਤੰਬਰ (ਸੋਹਨ ਲਾਲ)-ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੀ ਮੀਟਿੰਗ ਬਨੀ ਲੋਧੀ ਵਿਖੇ ਹੋਈ | ਮੀਟਿੰਗ ਦੌਰਾਨ ਇਫਟੂ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਕਮਲ ਕਿਸ਼ੋਰ ਗੁਰਦਾਸਪੁਰ ਭਾਈਆਂ ਨੇ ਹੜ੍ਹਾਂ ਦੌਰਾਨ ਉਸਾਰੀ ਨਾਲ ਸਬੰਧਿਤ ਰਜਿਸਟਰਡ ਮਜ਼ਦੂਰ ਨੰੂ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਜ਼ ਕਮਾ ਕੇ ਖਾਣ ਵਾਲੇ ਇਹ ਰਜਿਸਟਰਡ ਉਸਾਰੀ ਕਾਮੇ ਭੱੁਖੇ ਤੇ ਫਾਕੇ ਕੱਟਣ ਲਈ ਮਜ਼ਬੂਰ ਹਨ | ਹੜ੍ਹਾਂ ਨਾਲ ਉਸਾਰੀ ਦਾ ਕੰਮ ਵੱਡੀ ਪੱਧਰ ਤੋਂ ਪ੍ਰਭਾਵਿਤ ਹੋਇਆ ਹੈ | ਰੇਤ, ਬੱਜਰੀ ਤੇ ਸੀਮੈਂਟ ਦੀ ਸਪਲਾਈ ਲਗਭਗ ਬੰਦ ਹੋ ਗਈ ਹੈ | ਕਈਆਂ ਦੇ ਘਰ ਵੀ ਢਹਿ ਗਏ ਹਨ | ਆਗੂਆਂ ਨੇ ਪੰਜਾਬ ਸਰਕਾਰ ਤੋਂ ਇਨ੍ਹਾਂ ਮਜ਼ਦੂਰਾਂ ਲਈ ਯੋਗ ਗੁਜ਼ਾਰੇ ਭੱਤੇ ਦੀ ਮੰਗ ਕੀਤੀ ਹੈ, ਤਾਂ ਜੋ ਕੁਝ ਸਮੇਂ ਲਈ ਇਹ ਆਪਣਾ ਗੁਜ਼ਾਰਾ ਕਰ ਸਕਣ | ਆਗੂਆਂ ਨੇ ਕੋਰੋਨਾ ਕਾਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਔਖੇ ਸਮੇਂ ਵੀ ਰਜਿਸਟਰਡ ਉਸਾਰੀ ਮਿਸਤਰੀ ਮਜ਼ਦੂਰਾਂ ਦੇ ਗੁਜ਼ਾਰੇ ਲਈ ਪੰਜਾਬ ਸਰਕਾਰ ਵਲੋਂ ਉਸਾਰੀ ਭਲਾਈ ਬੋਰਡ ਵਿਚੋਂ ਬਣਦਾ ਮੁਆਵਜ਼ਾ ਦਿੱਤਾ ਗਿਆ ਸੀ | ਇਸ ਮੌਕੇ ਰਾਜ ਕੁਮਾਰ, ਦਵਿੰਦਰ ਕੁਮਾਰ, ਰਮੇਸ਼ ਕੁਮਾਰ, ਅਸ਼ੋਕ ਕੁਮਾਰ, ਨੀਲਮ, ਰਾਜ ਕਿਰਨ, ਚੰਚਲ ਪਾਲ ਤਾਰਾਗੜ੍ਹ, ਜ਼ੋਨੀ ਫੂਲਪੁਰ, ਸੰਤੋਸ਼ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਰੰਗ ਖੱਡ 'ਚ ਡਿੱਗੇ ਮਕਾਨ ਪੀੜਤਾਂ ਨੰੂ ਚੇਅਰਮੈਨ ਸਲਾਰੀਆ ਨੇ ਦਿੱਤੀ 10 ਲੱਖ ਦੀ ਆਰਥਿਕ ਮਦਦ ਅਗਲੀ ਖ਼ਬਰ ਕੈਬਨਿਟ ਮੰਤਰੀ ਨੇ 'ਆਪ' ਵਰਕਰਾਂ ਨਾਲ ਮਿਲ ਕੇ ਵੱਖ-ਵੱਖ ਸਥਾਨਾਂ 'ਤੇ ਬੰਨ੍ਹੇ ਅਸਥਾਈ ਬੰਨ੍ਹ
Ad Position 24