08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਦਰੰਗ ਖੱਡ 'ਚ ਡਿੱਗੇ ਮਕਾਨ ਪੀੜਤਾਂ ਨੰੂ ਚੇਅਰਮੈਨ ਸਲਾਰੀਆ ਨੇ ਦਿੱਤੀ 10 ਲੱਖ ਦੀ ਆਰਥਿਕ ਮਦਦ

Ad Position 21
No active advertisement
ਅਜੀਤ ਡੈਸਕ 05-09-2025
ਧਾਰਕਲਾਂ, 4 ਸਤੰਬਰ (ਨਰੇਸ਼ ਪਠਾਨੀਆ)-ਧਾਰ ਬਲਾਕ ਅਧੀਨ ਪੈਂਦੇ ਪਿੰਡ ਦਰੰਗ ਖੱਡ 'ਚ ਪੈ ਰਹੇ ਭਾਰੀ ਮੀਂਹ ਨਾਲ ਕਈ ਪਰਿਵਾਰਾਂ ਦੇ ਕੱਚੇ ਮਕਾਨ ਡਿੱਗ ਗਏ ਸਨ | ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਰਾਜਪੂਤ ਕਲਿਆਣ ਬੋਰਡ ਪੰਜਾਬ ਦੇ ਚੇਅਰਮੈਨ ਸਵਰਨ ਸਲਾਰੀਆ ਅੱਗੇ ਆਏ | ਉਹ ਆਪ ਪਿੰਡ ਦਰੰਗ ਖੱਡ ਪਹੁੰਚੇ ਤੇ ਰਾਹਤ ਸਮੱਗਰੀ ਦੇ ਰੂਪ 'ਚ ਪੰਜ ਪੀੜਤ ਪਰਿਵਾਰਾਂ ਨੰੂ 2-2 ਲੱਖ ਰੁਪਏ ਦੇ ਚੈੱਕ ਭੇਟ ਕੀਤੇ | ਸਾਬਕਾ ਸਰਪੰਚ ਜਸਵੀਰ ਸਿੰਘ ਨੇ ਦੱਸਿਆ ਕਿ ਸਵਰਨ ਸਲਾਰੀਆ ਨੇ ਜਾਤ-ਪਾਤ ਤੋਂ ਉਪਰ ਉੱਠ ਕੇ ਸਾਰੇ ਵਰਗ ਦੇ ਪੀੜਤ ਪਰਿਵਾਰਾਂ ਨੰੂ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਹੈ | ਇਸ ਮੌਕੇ ਪ੍ਰਭਾਵਿਤ ਪਰਿਵਾਰਾਂ ਨੇ ਆਰਥਿਕ ਸਹਿਯੋਗ ਮਿਲਣ 'ਤੇ ਡੂੰਘੀ ਰਾਹਤ ਮਹਿਸੂਸ ਕੀਤੀ ਹੈ ਅਤੇ ਚੇਅਰਮੈਨ ਸਵਰਨ ਸਲਾਰੀਆ ਦਾ ਸ਼ੁਕਰੀਆ ਅਦਾ ਕੀਤਾ ਹੈ | ਇਸ ਮੌਕੇ ਵਰਿੰਦਰ ਸਿੰਘ, ਜਨਕ ਰਾਜ, ਕਿਸ਼ਨ, ਰਾਸ਼ਿਦ, ਸ਼ਹਿਨਾਜ ਅਖਤਰ, ਰਮੇਸ਼ ਪਠਾਨੀਆ, ਅਮਰਜੀਤ ਸਿੰਘ, ਸਰਪੰਚ ਧਰਮਿੰਦਰ ਸਿੰਘ, ਜੇ.ਪੀ. ਸਿੰਘ, ਬਲਾਕ ਸੰਮਤੀ ਮੈਂਬਰ ਪੁਸ਼ਪਿੰਦਰ ਸਿੰਘ ਪਠਾਨੀਆ, ਹੰਸਰਾਜ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲਗਾਤਾਰ ਬਾਰਿਸ਼ ਕਾਰਨ ਮਜ਼ਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਸੰਬੰਧੀ ਏ. ਡੀ. ਸੀ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਇਫਟੂ ਵਲੋਂ ਉਸਾਰੀ ਭਲਾਈ ਬੋਰਡ 'ਚੋਂ ਗੁਜ਼ਾਰੇ ਭੱਤੇ ਦੀ ਮੰਗ
Ad Position 24