ਬਟਾਲਾ, 4 ਸਤੰਬਰ (ਸਤਿੰਦਰ ਸਿੰਘ)- ਆਕਾਸ਼ ਹਸਪਤਾਲ ਬਟਾਲਾ ਦੇ ਐਮ.ਡੀ. ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਐੱਮ.ਡੀ. ਨੇ ਦੱਸਿਆ ਕਿ ਚੌਥਾ ਵਿਸ਼ਾਲ ਫਾਈਬਰੋ ਸਕੈਨ ਕੈਂਪ 5 ਸਤੰਬਰ ਨੂੰ ਸਵੇਰੇ 10:00 ਵਜੇ ਤੋਂ 4:00 ਵਜੇ ਤੱਕ ਆਕਾਸ਼ ਹਸਪਤਾਲ ਵਿਖੇ ਲਗਾਇਆ ਜਾ ਰਿਹਾ ਹੈ | ਇਹ ਕੈਂਪ ਉਹ ਆਪਣੇ ਸਵਰਗਵਾਸੀ ਪਿਤਾ ਸ: ਮਹਿੰਦਰ ਸਿੰਘ ਪਹਿਲਵਾਨ ਅਤੇ ਸਵਰਗਵਾਸੀ ਮਾਤਾ ਸ੍ਰੀਮਤੀ ਪ੍ਰੀਤਮ ਕੌਰ ਦੀ ਯਾਦ ਵਿਚ ਲਗਾ ਰਹੇ ਹਨ | ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਵੀ ਆਉਣ ਵਾਲੇ ਸਮੇਂ ਵਿਚ ਮੈਡੀਕਲ ਕੈਂਪ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਭਾਗੋਵਾਲ ਦੇ ਗਰੀਬ ਲੋਕਾਂ ਲਈ ਇਕ ਮਸੀਹੇ ਵਜੋਂ ਕੰਮ ਕਰਦੇ ਸਨ | ਇਸ ਵਿਰਸੇ ਨੂੰ ਹੀ ਉਹ ਅੱਗੇ ਸੰਭਾਲਣ ਦੀ ਕੋਸ਼ਿਸ਼ ਕਰਨਗੇ |