10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਦੀਨਾਨਗਰ ਹਲਕੇ ਦੇ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਦਿਨ ਰਾਤ ਕੀਤਾ ਇਕ- ਬਿੱਲਾ

Ad Position 21
No active advertisement
ਅਜੀਤ ਡੈਸਕ 05-09-2025
ਦੀਨਾਨਗਰ, 4 ਸਤੰਬਰ (ਸ਼ਰਮਾ/ਸੋਢੀ)-ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਸੀਨੀਅਰ ਯੂਥ ਅਕਾਲੀ ਦਲ ਆਗੂ ਦਲਬੀਰ ਸਿੰਘ ਬਿੱਲਾ ਦੀ ਅਗਵਾਈ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਦਿਨ ਰਾਤ ਇਕ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਯੂਥ ਆਗੂ ਦਲਬੀਰ ਸਿੰਘ ਬਿੱਲਾ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹੁਣ ਤੱਕ ਵੱਖ-ਵੱਖ ਪਿੰਡਾਂ 'ਚ 20 ਜਨਰੇਟਰ, 400 ਲੀਟਰ ਡੀਜ਼ਲ, 10 ਹਜ਼ਾਰ ਵੇਰਕਾ ਦੁੱਧ ਦੇ ਪੈਕੇਟ, ਇਕ ਹਜ਼ਾਰ ਥੈਲਾ ਰਾਸ਼ਨ ਜਿਸ 'ਚ ਖੰਡ, ਦਾਲ, ਚਾਹ ਪੱਤੀ, ਮਿਰਚਾਂ, ਮਸਾਲਾ ਅਤੇ ਤੇਲ ਸ਼ਾਮਿਲ ਹੈ, 20 ਟਰਾਲੀਆਂ ਤੂੜੀ, 2 ਜੇ.ਸੀ.ਬੀ ਮਸ਼ੀਨਾਂ ਹੁਣ ਤੱਕ ਦਿੱਤੀਆਂ ਜਾ ਚੁੱਕੀਆਂ ਹਨ | ਇਸ ਤੋਂ ਇਲਾਵਾ 200 ਤੋਂ 300 ਟਰਾਲੀ ਰੋੜੇ, 500 ਤਰਪਾਲਾਂ ਤੇ 500 ਮੱਛਰਦਾਨੀਆਂ ਦਿੱਤੀਆਂ ਜਾ ਚੁੱਕੀਆਂ ਹਨ | ਦਲਬੀਰ ਸਿੰਘ ਬਿੱਲਾ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਇਹ ਸੇਵਾ ਅੱਗੇ ਵੀ ਜਾਰੀ ਰਹੇਗੀ, ਜਦ ਤੱਕ ਹੜ੍ਹ ਪੀੜਤਾਂ ਨੂੰ ਹੜ੍ਹ ਤੋਂ ਪੂਰੀ ਤਰ੍ਹਾਂ ਰਾਹਤ ਨਹੀਂ ਮਿਲਦੀ | ਹੜ੍ਹ ਪੀੜਤਾਂ ਦੀ ਮਦਦ ਕਰਨ ਵਾਲੀ ਟੀਮ 'ਚ ਵਿਜੇ ਮਹਾਜਨ, ਪਰਵੀਨ ਠਾਕੁਰ, ਭੁਪਿੰਦਰ ਸਿੰਘ ਜਕੜੀਆ, ਅਜੈਬ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ ਲਾਲੀਆ, ਗੁਰਨਾਮ ਸਿੰਘ, ਕੁਲਵਿੰਦਰ ਸਿੰਘ ਚਿੱਟੀ, ਵਿਨੇ ਭਰਿਆਲ, ਹੈਪੀ ਦੀਨਾਨਗਰ, ਦਲਬੀਰ ਸਿੰਘ ਸੁਲਤਾਨੀ ਅਤੇ ਅਰਜੁਨ ਕੱਤੋਵਾਲ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸੇਵਾ ਕਰ ਰਹੀਆਂ ਸੰਸਥਾਵਾਂ ਨੂੰ ਅਪੀਲ ਅਗਲੀ ਖ਼ਬਰ ਹੜ੍ਹ ਦਾ ਪਾਣੀ ਅੰਦਰ ਵੜਨ ਕਾਰਨ ਉਪ ਮੰਡਲ ਦਫ਼ਤਰ ਦੋਰਾਂਗਲਾ ਦਾ ਦਫ਼ਤਰੀ ਰਿਕਾਰਡ ਹੋਇਆ ਖ਼ਰਾਬ
Ad Position 24