ਗੁਰਦਾਸਪੁਰ, 5 ਸਤੰਬਰ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਦੇ ਹਨੰੂਮਾਨ ਚੌਕ 'ਚ ਪੈਂਦੇ ਬੇਰੀਆਂ ਮੁਹੱਲੇ ਦੀ ਗਲੀ ਵਿਚ ਲੱਗੀਆਂ ਟਾਈਲਾਂ ਉੱਖੜਨ ਕਾਰਨ ਲੋਕਾਂ ਨੰੂ ਜਿਥੇ ਲੰਘਣ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ, ਉੱਥੇ ਹੀ ਇਸ ਗਲੀ ਵਿਚ ਸੀਵਰੇਜ ਦਾ ਢੱਕਣ ਟੁੱਟਣ ਕਾਰਨ ਗੰਦਾ ਪਾਣੀ ਗਲੀ ਵਿਚ ਇਕੱਠਾ ਹੋਣ ਦਾ ਡਰ ਬਣਿਆ ਹੋਇਆ ਹੈ | ਮੁਹੱਲਾ ਵਾਸੀਆਂ ਨੇ ਦੱਸਿਆ ਕਿ ਭਾਰੀ ਮੀਂਹ ਪੈਣ ਕਾਰਨ ਮੁਹੱਲੇ ਦੀਆਂ ਗਲੀਆਂ ਵਿਚ ਲੱਗੀਆਂ ਟਾਈਲਾਂ ਉੱਖੜ ਗਈਆਂ ਹਨ | ਜਿਸ ਕਰਕੇ ਲੋਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਹੈ, ਉੱਥੇ ਹੀ ਵਾਹਨ ਵੀ ਗਲੀ ਵਿਚੋਂ ਲੰਘਾਉਣਾ ਔਖਾ ਹੈ | ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਨੇ ਗਲੀਆਂ ਨਾਲੀਆਂ ਦੀ ਹਾਲਤ ਵਿਗਾੜ ਦਿੱਤੀ ਹੈ ਅਤੇ ਸੀਵਰੇਜ ਦਾ ਢੱਕਣ ਟੁੱਟਣ ਕਾਰਨ ਗੰਦੇ ਪਾਣੀ ਦੀ ਬਦਬੂ ਫੈਲ ਰਹੀ ਹੈ, ਜਿਸ ਨਾਲ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਹੈ | ਮੁਹੱਲਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਮੁਹੱਲਾ ਬੇਰੀਆਂ ਦੀ ਗਲੀ ਵਿਚ ਉੱਖੜੀਆਂ ਟਾਈਲਾਂ ਨੰੂ ਠੀਕ ਕਰਨ ਸਮੇਤ ਸੀਵਰੇਜ ਦੇ ਟੁੱਟੇ ਢੱਕਣ ਨੰੂ ਫ਼ੌਰੀ 'ਤੇ ਲਗਾਉਣ ਸਬੰਧੀ ਸਬੰਧਿਤ ਵਿਭਾਗ ਨੰੂ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਮੁਹੱਲਾ ਵਾਸੀਆਂ ਦੀ ਇਸ ਮੁਸ਼ਕਿਲ ਦਾ ਹੱਲ ਹੋ ਸਕੇ |