ਸ਼ੋ੍ਰਮਣੀ ਅਕਾਲੀ ਦਲ ਵਲੋਂ ਭੇਜੀ ਰਾਸ਼ਨ ਸਮੱਗਰੀ ਰਾਜਨਬੀਰ ਸਿੰਘ ਘੁਮਾਣ ਨੇ ਹੜ੍ਹ ਪੀੜਤਾਂ ਨੂੰ ਵੰਡੀ
ਅਜੀਤ ਡੈਸਕ
06-09-2025
ਹਲਕਾ ਸ੍ਰੀ ਹਰਗੋਬਿੰਦਪੁਰ ਦੇ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਹੜ੍ਹ ਪੀੜਤਾਂ ਨੂੰ ਰਾਸ਼ਨ ਵੰਡਦਿਆਂ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਵਲੋਂ ਜਲੰਧਰ ਵਿਖੇ ਰਜਿੰਦਰਾ ਫਾਰਮ ਵਿਚ ਰਾਸ਼ਨ ਸਮੱਗਰੀ ਇਕੱਠੀ ਕਰਨ ਦਾ ਕੇਂਦਰ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਕੇਂਦਰ ਤੋਂ ਅੱਜ ਸ਼ੋ੍ਰਮਣੀ ਅਕਾਲੀ ਦਲ ਵਲੋਂ ਰਾਸ਼ਨ ਸਮੱਗਰੀ ਤੇ ਹੋਰ ਪਦਾਰਥ ਭੇਜੇ ਗਏ, ਜੋ ਪਿੰਡ ਭੇਟ ਪੱਤਣ, ਕੀੜੀ ਅਫ਼ਗਾਨਾ ਤੇ ਖਵਾਜਾ ਇਲਾਕੇ ਦੇ ਲੋੜਵੰਦ ਅਤੇ ਹੜ੍ਹ ਪੀੜਤਾਂ ਨੂੰ ਰਾਸ਼ਨ ਸਮੱਗਰੀ ਵੰਡੀ ਗਈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰ ਰਿਹਾ ਹੈ ਤੇ ਉਨ੍ਹਾਂ ਦੇ ਮੁੜ ਵਸੇਬੇ ਤੱਕ ਕਰਦਾ ਰਹੇਗਾ | ਇਸ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਰਸੀਵਰ ਗੁਰਮੀਤ ਸਿੰਘ, ਰਵਿੰਦਰ ਸਿੰਘ ਮਾੜੀ ਪੰਨਵਾਂ, ਸੁਖਚੈਨ ਸਿੰਘ ਮਾੜੀ ਪੰਨਵਾਂ, ਬੂਆ ਸਿੰਘ ਮਿੱਠਾ, ਮਾ. ਮਨਜੀਤ ਸਿੰਘ ਕੀੜੀ ਅਫ਼ਗਾਨਾ, ਸਾ. ਸਰਪੰਚ ਗੁਰਮੀਤ ਸਿੰਘ ਕੀੜੀ, ਸਾ. ਸਰਪੰਚ ਲੱਖਾ ਸਿੰਘ ਕੀੜੀ, ਸਤਪਾਲ ਸਿੰਘ ਔਲਖ ਆਦਿ ਹਾਜ਼ਰ ਸਨ |