16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਗੁਰਦੁਆਰਾ ਸਿੰਘ ਸਭਾ ਦੀਆਂ ਸੰਗਤਾਂ ਨੇ ਹੜ੍ਹ ਪ੍ਰਭਾਵਿਤ ਇਲਾਕੇ 'ਚ 150 ਪਸ਼ੂ ਫੀਡ ਦੇ ਵੰਡੇ ਬੈਗ

Ad Position 21
No active advertisement
ਅਜੀਤ ਡੈਸਕ 06-09-2025
ਗੁਰਦਾਸਪੁਰ, 5 ਸਤੰਬਰ (ਚੱਕਰਾਜਾ)-ਹੜ੍ਹ ਪ੍ਰਭਾਵਿਤ ਇਲਾਕੇ ਅੰਦਰ ਜਿਥੇ ਵੱਖ ਵੱਖ ਸੰਸਥਾਵਾਂ ਵਲੋਂ ਰਾਹਤ ਸਮਗਰੀ ਪਹੁੰਚਾਈ ਜਾ ਹੀ ਹੈ, ਉੱਥੇ ਹੀ ਗੁਰਦੁਆਰਾ ਸਿੰਘ ਸਭਾ ਰਜਿ. ਗੁਰਦਾਸਪੁਰ ਦੀਆਂ ਸੰਗਤਾਂ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਪਸ਼ੂਆਂ ਲਈ ਫੀਡ ਵੰਡਣ ਦੀ ਸੇਵਾ ਨਿਭਾਈ ਗਈ | ਸੰਗਤਾਂ ਵਲੋਂ ਗਾਹਲੜੀ, ਜੀਵਨਚੱਕ, ਮੁਲਗਾਣੀ ਚੱਕ, ਸੰਦਲਪੁਰ, ਹਸਨਪੁਰ, ਠਾਕੁਰਪੁਰ, ਸ੍ਰੀ ਰਾਮਸਰ, ਮਿਆਣੀ ਮਲਾਹ, ਫਰੀਦਪੁਰ, ਠੱਠੀ ਅਤੇ ਸੈਨਪੁਰ ਆਦਿ ਪਿੰਡ ਜੋ ਅਜੇ ਵੀ ਪਾਣੀ ਵਿਚ ਘਿਰੇ ਹੋਏ ਹਨ, ਉੱਥੇ ਪਹੁੰਚ ਕੇ 150 ਪਸ਼ੂ ਫੀਡ ਦੇ ਬੈਗ ਵੰਡੇ ਗਏ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੈਪਾਲ ਸਿੰਘ ਭਿੰਡਰ (ਸੇਵਾ ਮੁਕਤ ਐਕਸੀਅਨ), ਕਰਨੈਲ ਸਿੰਘ, ਹਰਜਿੰਦਰ ਸਿੰਘ ਰੰਧਾਵਾ, ਇੰਦਰਜੀਤ ਸਿੰਘ ਬਾਜਵਾ ਤੋਂ ਇਲਾਵਾ ਪਿੰਡਾਂ ਦੇ ਮੋਹਤਬਰ ਗੁਲਾਬ ਸਿੰਘ ਪਟਵਾਰੀ, ਰਣਜੀਤ ਸਿੰਘ ਸਰਪੰਚ ਜੀਵਨਚੱਕ, ਜੋਗਾ ਸਿੰਘ ਸਰਪੰਚ ਮੁਗ਼ਲਾਣੀ, ਗੁਰਜੰਟ ਸਿੰਘ ਸੰਦਲਪੁਰ, ਜੁਗਰਾਜ ਸਿੰਘ ਹਸਨਪੁਰ, ਅਮਰੀਕ ਸਿੰਘ ਠਾਕੁਰਪੁਰ, ਅਸ਼ਵਨੀ ਕੁਮਾਰ ਸ੍ਰੀ ਰਾਮਪੁਰ, ਇੰਦਰਜੀਤ ਸਿੰਘ ਫਰੀਦਪੁਰ, ਚੰਦਰ ਸ਼ੇਖਰ ਠੱਠੀ, ਪਿਆਰਾ ਸਿੰਘ ਪਿੰਡ ਮਿਆਣੀ ਮਲਾਹ, ਜੋਬਨਪ੍ਰੀਤ ਸਿੰਘ, ਕਾਕਾ ਸਿੰਘ, ਕਰਮਜੀਤ ਸਿੰਘ, ਜਗਜੀਤ ਸਿੰਘ ਜੱਜ ਸਰਪੰਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਿਹਤ ਸਹੂਲਤਾਂ ਪਹੁੰਚਾਉਣ 'ਤੇ ਡੀ. ਸੀ. ਵਲੋਂ ਸਿਹਤ ਮੁਲਾਜ਼ਮਾਂ ਦੀ ਹੌਸਲਾ ਅਫ਼ਜ਼ਾਈ ਅਗਲੀ ਖ਼ਬਰ ਔਰਤ ਤੋਂ ਪਰਸ ਖੋਹਣ ਵਾਲੇ ਲੁਟੇਰੇ ਨਾਮਜ਼ਦ
Ad Position 24