ਧਾਰੀਵਾਲ, 5 ਸਤੰਬਰ (ਸਵਰਨ ਸਿੰਘ)-ਨੈਸ਼ਨਲ ਐਵਾਰਡੀ ਸਰਪੰਚ ਜਤਿੰਦਰ ਕੌਰ ਕੋਆਰਡੀਨੇਟਰ ਮਹਿਲਾ ਵਿੰਗ 'ਆਪ' ਹਲਕਾ ਕਾਦੀਆਂ ਵਲੋਂ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ 'ਚ ਮੁਫਤ ਦਵਾਈਆਂ, ਟੈਸਟ ਤੇ ਚੈੱਕਅੱਪ ਕੀਤਾ ਗਿਆ | ਸਰਪੰਚ ਜਤਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਨਿੱਜੀ ਖਰਚੇ 'ਤੇ ਮਾਨਵਤਾ ਦੀ ਸੇਵਾ ਲਈ ਉਪਰਾਲਾ ਕੀਤਾ ਹੈ, ਜਿਸ 'ਚ ਹੜ੍ਹ ਪੀੜਤ ਪਿੰਡਾਂ 'ਚ ਪਹੁੰਚ ਕੇ ਡਾਕਟਰ ਗੁਰਮੁੱਖ ਸਿੰਘ, ਡਾਕਟਰ ਅਕਾਸ਼ਦੀਪ ਸਿੰਘ ਤੇ ਸਮੂਹ ਮੈਡੀਕਲ ਟੀਮ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ | ਇਸ ਮੌਕੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਹਲਕਾ ਇੰਚਾਰਜ ਕਾਦੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰ ਕੇ ਹੌਂਸਲਾ ਅਫਜਾਈ ਕੀਤੀ |