16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਮਰਹੂਮ ਵੈਟਰਨਰੀ ਡਾ. ਸ਼ਮਸ਼ੇਰ ਸਿੰਘ ਦੀ ਯਾਦ 'ਚ ਹੜ੍ਹ ਪੀੜਤਾਂ ਲਈ ਇਕ ਲੱਖ ਰੁਪਏ ਦੀ ਰਾਸ਼ੀ ਭੇਜੀ

Ad Position 21
No active advertisement
ਅਜੀਤ ਡੈਸਕ 06-09-2025
ਊਧਨਵਾਲ, 5 ਸਤੰਬਰ (ਪਰਗਟ ਸਿੰਘ)-ਸਥਾਨਕ ਕਸਬੇ ਦੇ ਪਸ਼ੂ ਹਸਪਤਾਲ ਵਿਚ ਸੇਵਾਵਾਂ ਨਿਭਾਉਂਦੇ ਰਹੇ ਮਰਹੂਮ ਡਾ. ਸ਼ਮਸ਼ੇਰ ਸਿੰਘ ਬਾਜਵਾ ਦੀ ਧਰਮਪਤਨੀ ਡਾ. ਜੀਵਨਜੋਤ ਕੌਰ ਬਾਜਵਾ ਨੇ ਆਪਣੇ ਪਤੀ ਦੀ ਯਾਦ ਵਿਚ ਆਪਣੀ ਦਸਾਂ-ਨਹੁੰਆਂ ਦੀ ਕਿਰਤ ਕਮਾਈ ਵਿਚੋਂ ਇਕ ਲੱਖ ਰੁਪਏ ਹੜ੍ਹ ਪੀੜਤਾਂ ਲਈ ਦਿੱਤੇ | ਇਸ ਸਬੰਧੀ ਵੈਟਰਨਰੀ ਡਾ. ਗੁਰਜੰਟ ਸਿੰਘ ਅੱਤੇਪੁਰ ਨੇ ਦੱਸਿਆ ਕਿ ਡਾ. ਜੀਵਨਜੋਤ ਕੌਰ ਬਾਜਵਾ ਨੇ ਹੜ੍ਹ ਪੀੜਤਾਂ ਲਈ ਇਕ ਲੱਖ ਦੀ ਰਾਸ਼ੀ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ, ਨਾਇਬ ਤਹਿਸੀਲਦਾਰ ਸਤਨਾਮ ਸਿੰਘ ਅਤੇ ਵੈਟਰਨਰੀ ਅਫਸਰ ਡਾ. ਰਜੇਸ਼ ਸ਼ਰਮਾ ਨੂੰ ਇਹ ਰਾਸ਼ੀ ਸੌਂਪੀ | ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਕਿਹਾ ਕਿ ਮੈਂ ਖ਼ਾਸ ਤੌਰ 'ਤੇ ਡਾ. ਜੀਵਨਜੋਤ ਕੌਰ ਬਾਜਵਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਸਮੇਂ ਪੰਜਾਬ ਵਿਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਆਪਣਾ ਯੋਗਦਾਨ ਪਾ ਕੇ ਉਨ੍ਹਾਂ ਹੜ੍ਹ ਪੀੜਤਾਂ ਦੀਆਂ ਅਸੀਸਾਂ ਪ੍ਰਾਪਤ ਕਰਨਗੇ | ਇਸ ਮੌਕੇ ਡਾ. ਗੁਰਜੰਟ ਸਿੰਘ ਅੱਤੇਪੁਰ, ਡਾ. ਬਰਿੰਦਰ ਸਿੰਘ, ਡਾ. ਗੁਰਮੀਤ ਸਿੰਘ, ਸਰਪੰਚ ਪ੍ਰਭਜੀਤ ਸਿੰਘ ਅੱਤੇਪੁਰ, ਸਾਹਿਬਦੇਵ ਸਿੰਘ, ਡਾ. ਹਰਿੰਦਰ ਸਿੰਘ ਐਮ.ਐਮ.ਓ. ਬਟਾਲਾ, ਵੀ.ਪੀ. ਹਰਵਿੰਦਰ ਸਿੰਘ, ਵੀ.ਪੀ. ਰਫੀਕ ਖਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਗਾਲੋਵਾਲ ਵਾਸੀਆਂ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਭੇਜੀ ਅਗਲੀ ਖ਼ਬਰ ਹੜ੍ਹ ਪੀੜਤ ਪਿੰਡਾਂ 'ਚ ਮੁਫਤ ਮੈਡੀਕਲ ਕੈਂਪ ਲਗਾਏ
Ad Position 24