ਸ੍ਰੀ ਹਰਿਗੋਬਿੰਦਪੁਰ, 5 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਗਾਲੋਵਾਲ ਦੇ ਸਮੂਹ ਵਾਸੀਆਂ ਤੇ ਪਿੰਡ ਦੇ ਨੌਜਵਾਨਾਂ ਵਲੋਂ ਡੇਰਾ ਬਾਬਾ ਨਾਨਕ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਰਾਹਤ ਸਮੱਗਰੀ ਦੀਆਂ 3 ਟਰੈਕਟਰ ਟਰਾਲੀਆਂ ਭੇਜੀਆਂ ਗਈਆਂ | ਇਸ ਬਾਰੇ ਮਾਸਟਰ ਸਤਨਾਮ ਸਿੰਘ ਗਾਲੋਵਾਲ ਨੇ ਕਿਹਾ ਕਿ ਪਿੰਡ ਦੇ ਨੌਜਵਾਨ ਵਰਗ ਤੇ ਸਥਾਨਕ ਐੱਨ.ਆਰ.ਆਈ. ਭਰਾਵਾਂ, ਸਰਬ ਸੁੱਖ ਯੂਥ ਕਲੱਬ ਗਾਲੋਵਾਲ, ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ ਗਾਲੋਵਾਲ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਗਾਲੋਵਾਲ ਦੇ ਸਾਂਝੇ ਉਪਰਾਲੇ ਨਾਲ ਪਿੰਡ ਵਿਚੋਂ 3 ਟਰਾਲੀਆਂ ਰਾਸ਼ਨ ਸਮੱਗਰੀ ਤੇ ਪਸ਼ੂਆਂ ਲਈ ਚੋਕਰ, ਫ਼ੀਡ, ਤੂੜੀ, ਚਾਰਾ ਆਦਿ ਇਕੱਠੀ ਕਰ ਕੇ ਡੇਰਾ ਬਾਬਾ ਨਾਨਕ, ਰਮਦਾਸ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸਹਾਇਤਾ ਲਈ ਭੇਜੀ ਗਈ ਹੈ | ਇਸ ਸਮੇਂ ਬਾਬਾ ਹਰਭਜਨ ਸਿੰਘ, ਸਰਪੰਚ ਦਲਬੀਰ ਸਿੰਘ, ਕਿਸਾਨ ਆਗੂ ਗੁਰਪ੍ਰੀਤ ਸਿੰਘ ਖਾਨਪੁਰ, ਦਲਬੀਰ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ, ਸਤਨਾਮ ਸਿੰਘ, ਵਰਿੰਦਰ ਸਿੰਘ ਸ਼ਾਹੀ ਗਾਲੋਵਾਲ, ਨਰਿੰਦਰ ਸਿੰਘ, ਲਖਬੀਰ ਸਿੰਘ, ਮੰਨਾ ਸਿੰਘ, ਜਤਿੰਦਰ ਸਿੰਘ, ਅਰਸ਼ਪ੍ਰੀਤ ਸਿੰਘ ਚੀਮਾ, ਰਛਪਾਲ ਸਿੰਘ ਚੀਮਾ, ਗੁਰਮੁੱਖ ਸਿੰਘ, ਠੇਕੇਦਾਰ ਸੁਖਵਿੰਦਰ ਸਿੰਘ, ਅਰਸ਼ਪ੍ਰੀਤ ਸਿੰਘ ਸੰਗਰ, ਬਲਬੀਰ ਸਿੰਘ, ਸਰਬਜੀਤ ਸਿੰਘ, ਸ਼ੁੱਭਨੂਰ ਸਿੰਘ ਖਾਨਪੁਰ, ਪਰਮਿੰਦਰ ਸਿੰਘ, ਮੰਗਲ ਸਿੰਘ, ਦਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਗੁਰਮੀਤ ਸਿੰਘ, ਪਵਨਦੀਪ ਸਿੰਘ, ਤੇਜਿੰਦਰ ਸਿੰਘ, ਰਾਜਬੀਰ ਸਿੰਘ, ਨਵਪ੍ਰੀਤ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |