29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ' ਬਟਾਲਾ ਦੇ ਵਿਦਿਆਰਥੀਆਂ ਨੇ ਬਾਕਸਿੰਗ 'ਚ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਕੇ ਰਚਿਆ ਇਤਿਹਾਸ

Ad Position 21
No active advertisement
'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ' ਬਟਾਲਾ ਦੇ ਤਗਮੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ ਤੇ ਹੋਰ | ਅਜੀਤ ਤਸਵੀਰ <br/> 25-09-2025
ਬਟਾਲਾ, 24 ਸਤੰਬਰ (ਸਤਿੰਦਰ ਸਿੰਘ)-ਆਈ.ਸੀ.ਐੱਸ.ਈ. ਤੇ ਆਈ.ਐੱਸ.ਸੀ. ਬੋਰਡ ਤੋਂ ਮਾਨਤਾ ਪ੍ਰਾਪਤ ਬਟਾਲਾ ਦਾ ਨਾਮੀ ਸਕੂਲ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ' ਬਟਾਲਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਲਗਾਤਾਰ ਆਪਣੀਆਂ ਪ੍ਰਾਪਤੀਆਂ 'ਚ ਮੋਹਰੀ ਭੂਮਿਕਾ ਨਿਭਾਉਂਦਾ ਨਜ਼ਰ ਆ ਰਿਹਾ ਹੈ | ਇਨ੍ਹਾਂ ਹੀ ਪ੍ਰਾਪਤੀਆਂ ਦੇ ਅੰਤਰਗਤ ਪਿਛਲੇ ਦਿਨੀਂ ਨੈਸ਼ਨਲ ਪੱਧਰ ਦੇ ਬਾਕਸਿੰਗ ਮੁਕਾਬਲੇ, ਜੋ ਕਿ ਜੱਬਲਪੁਰ (ਮੱਧ ਪ੍ਰਦੇਸ਼) ਵਿਖੇ ਕਰਵਾਏ ਗਏ, 'ਚ ਇਸ ਸਕੂਲ ਦੇ ਵਿਦਿਆਰਥੀਆਂ ਨੇ 3 ਸੋਨੇ, ਇਕ ਚਾਂਦੀ ਤੇ ਤਿੰਨ ਕਾਂਸੇ ਦੇ ਤਮਗੇ ਹਾਸਲ ਕਰਕੇ ਨੈਸ਼ਨਲ ਪੱਧਰ 'ਤੇ ਸਕੂਲ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ (ਸਾਬਕਾ ਡਿਪਟੀ ਡੀ.ਈ.ਓ.) ਨੇ ਦੱਸਿਆ ਕਿ ਨੈਸ਼ਨਲ ਪੱਧਰ 'ਤੇ ਜਿੱਤ ਹਾਸਲ ਕਰਨੀ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਇਨ੍ਹਾਂ ਵਿਦਿਆਰਥੀਆਂ ਨੇ ਇਹ ਜਿੱਤ ਹਾਸਲ ਕਰ ਕੇ ਸਕੂਲ ਤੇ ਪੰਜਾਬ ਦਾ ਮਾਣ ਵਧਾਇਆ ਹੈ | ਉਨ੍ਹਾਂ ਦੱਸਿਆ ਕਿ ਸਾਡੇ ਸਕੂਲ ਦੇ ਅੰਡਰ-19 ਲੜਕਿਆਂ ਦੇ ਵਰਗ 'ਚ ਗੁਰਪ੍ਰਤਾਪ ਸਿੰਘ ਨੇ ਸੋਨੇ ਦਾ ਤਮਗਾ, ਅੰਡਰ-17 ਲੜਕੀਆਂ ਦੇ ਵਰਗ ਵਿਚ ਜੈਸਮੀਨ ਕੌਰ ਅਤੇ ਹਰਨੀਤ ਕੌਰ ਨੇ ਸੋਨੇ ਦੇ ਤਮਗੇ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਅੰਡਰ-17 ਲੜਕਿਆਂ ਦੇ ਵਰਗ 'ਚ ਬੀਰਸਰਤਾਜ ਸਿੰਘ ਨੇ ਚਾਂਦੀ ਦਾ ਤਮਗਾ ਤੇ ਜਸਰੋਜ ਸਿੰਘ ਨੇ ਕਾਂਸੇ ਦਾ ਤਮਗਾ ਹਾਸਲ ਕੀਤਾ ਹੈ | ਅੰਡਰ-17 ਲੜਕੀਆਂ ਦੇ ਵਰਗ 'ਚ ਕੋਮਲਪ੍ਰੀਤ ਕੌਰ ਅਤੇ ਪਵਨਪ੍ਰੀਤ ਕੌਰ ਨੇ ਕਾਂਸੇ ਦੇ ਤਮਗੇ ਹਾਸਲ ਕਰ ਕੇ ਸਕੂਲ ਤੇ ਪੰਜਾਬ ਦਾ ਮਾਣ ਵਧਾਇਆ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ 3 ਵਿਦਿਆਰਥੀਆਂ ਗੁਰਪ੍ਰਤਾਪ ਸਿੰਘ, ਜੈਸਮੀਨ ਕੌਰ ਤੇ ਹਰਨੀਤ ਕੌਰ ਦੀ ਅਗਲੇ ਪੜ੍ਹਾਅ ਓਪਨ ਨੈਸ਼ਨਲ ਫ਼ੈਡਰੇਸ਼ਨ ਖੇਡਾਂ ਲਈ ਚੋਣ ਹੋਈ ਹੈ, ਜੋ ਕਿ ਸਕੂਲ ਦੀ ਇਕ ਬਹੁਤ ਵੱਡੀ ਪ੍ਰਾਪਤੀ ਹੈ | ਉਨ੍ਹਾਂ ਅੱਜ ਸਕੂਲ ਵਿਚ ਕਰਵਾਈ ਵਿਸ਼ੇਸ਼ ਪ੍ਰਾਰਥਨਾ ਸਭਾ ਵਿਚ ਢੋਲ ਧਮੱਕਿਆਂ ਨਾਲ ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਤੇ ਐਲਾਨ ਕੀਤਾ ਕਿ ਇਹ ਵਿਦਿਆਰਥੀ ਸਕੂਲ ਦੇ ਖ਼ਰਚੇ ਉੱਪਰ ਤੇ ਹਵਾਈ ਜਹਾਜ਼ ਰਾਹੀਂ ਨੈਸ਼ਨਲ ਫ਼ੈਡਰੇਸ਼ਨ ਖੇਡਾਂ ਲਈ ਜਾਣਗੇ | ਸਕੂਲ ਦੇ ਡਾਇਰੈਕਟਰ ਐਡਵੋਕੇਟ ਬਸ਼ਿੰਦਰਪਾਲ ਸਿੰਘ (ਸ਼ੈਰੀ ਮੱਲਿਆਂਵਾਲ) ਨੇ ਵੀ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਪਣੀ ਪੂਰੀ ਲਗਨ ਤੇ ਮਿਹਨਤ ਨਾਲ ਅਗਲੇ ਪੜ੍ਹਾਅ ਨੂੰ ਸਰ ਕਰਨ ਦੀ ਕਾਮਨਾ ਕੀਤੀ | ਉਨ੍ਹਾਂ ਬਾਕਸਿੰਗ ਕੋਚ ਹਰਪ੍ਰੀਤ ਕੌਰ ਅਤੇ ਵਰਿਆਮ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਅੱਜ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ਤੱਕ ਸਕੂਲ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਮਦਰ ਆਫ ਦੀ ਇੰਸਟੀਚਿਊਟ ਸਤਿੰਦਰਪਾਲ ਕੌਰ, ਪਿ੍ੰਸੀਪਲ ਸ਼੍ਰੀਮਤੀ ਸਬੀਨਾ ਸਿੰਘ, ਉਪ ਚੇਅਰਪਰਸਨ ਡਾਕਟਰ ਸੰਦੀਪ ਕੌਰ, ਕੋਚ ਹਰਪ੍ਰੀਤ ਕੌਰ ਤੇ ਵਰਿਆਮ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਐੱਨ.ਐੱਸ.ਐੱਸ. ਦਿਹਾੜਾ ਮਨਾਇਆ ਅਗਲੀ ਖ਼ਬਰ ਰਾਵੀ 'ਚ ਆਏ ਹੜ੍ਹ ਨੇ ਤਬਾਹ ਕੀਤਾ ਰੀਵਰ ਪੈਰਾਡਾਈਜ਼ ਪਾਣੀ ਦੀ ਤਬਾਹੀ ਨੇ ਕੀਤਾ 50 ਲੱਖ ਦਾ ਨੁਕਸਾਨ
Ad Position 24