ਜਨਤਾ ਮਾਡਰਨ ਸਕੂਲ ਵਡਾਲਾ ਗ੍ਰੰਥੀਆਂ ਵਿਖੇ 76ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ
ਅਜੀਤ ਡੈਸਕ
25-09-2025
ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਗੁਰਦੁਆਰਾ ਫਲਾਹੀ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਦਲੇਰ ਸਿੰਘ ਤੇ ਸਰਪੰਚ ਕਰਨੈਲ ਸਿੰਘ ਦੁਆਰਾ ਕੀਤੀ ਗਈ | ਇਸ ਮੌਕੇ ਗਗਨਦੀਪ ਸਿੰਘ ਗਿਫ਼ਟੀ ਮੱਲ੍ਹੀ, ਅਮਨਦੀਪ ਸਿੰਘ ਗੁਰਾਇਆ, ਸਕੂਲ ਦੇ ਡਾਇਰੈਕਟਰ ਰਵਿੰਦਰ ਕੌਰ ਬੁੱਟਰ, ਕੰਟਰੋਲਰ ਗੁਰਦੀਪ ਸਿੰਘ ਬਾਜਵਾ, ਲੈਕਚਰਾਰ ਅਮਨਦੀਪ ਸਿੰਘ ਬੱਲ ਤੇ ਸਮੂਹ ਸਟਾਫ਼ ਮੈਂਬਰ ਹਾਜਰ ਸਨ | ਇਨਾਮ ਵੰਡ ਸਮਾਗਮ ਦੌਰਾਨ ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਪ੍ਰਭਜੋਬਨ ਸਿੰਘ ਬੁੱਟਰ ਦੁਆਰਾ ਨਿਭਾਈ ਗਈ |