30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਰਾਮਾਇਣ ਇਕ ਕਹਾਣੀ ਨਹੀਂ ਸਗੋਂ ਜੀਵਨ ਦਾ ਸਾਰ ਹੈ-ਪਰਮਜੀਤ ਸਿੰਘ ਗਿੱਲ

Ad Position 21
No active advertisement
ਅਜੀਤ ਡੈਸਕ 25-09-2025
ਬਟਾਲਾ, 24 ਸਤੰਬਰ (ਸਤਿੰਦਰ ਸਿੰਘ)-ਮਰਿਆਦਾ ਪੁਰਸ਼ੋਤਮ ਪ੍ਰਭੂ ਸ੍ਰੀ ਰਾਮ ਦਾ ਸੰਦੇਸ਼ ਘਰ-ਘਰ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ, ਜਿਸ ਕਰਕੇ ਸਾਨੂੰ ਆਪਣੇ ਜੀਵਨ ਦਾ ਨਜ਼ੱਰੀਆ ਬਦਲਦੇ ਹੋਏ ਇਸ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਕਿਉਂਕਿ ਰਾਮਾਇਣ ਇਕ ਕਹਾਣੀ ਨਹੀਂ, ਸਗੋਂ ਜੀਵਨ ਦਾ ਸਾਰ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਕਾਰਜਕਾਰੀ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਪਰਮਜੀਤ ਸਿੰਘ ਗਿੱਲ ਨੇ ਸਥਾਨਕ ਪ੍ਰੇਮ ਨਗਰ ਵਿਖੇ ਰਾਮ ਲੀਲਾ ਸਮਾਗਮ ਦਾ ਉਦਘਾਟਨ ਕਰਨ ਤੋਂ ਬਾਅਦ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਜੀ ਦੇ ਜੀਵਨ ਤੋਂ ਸਾਨੂੰ ਮੁਸ਼ਕਲਾਂ ਵਿਚ ਸਹਿਜਤਾ ਸਿੱਖਣੀ ਚਾਹੀਦੀ ਹੈ | ਇਸੇ ਤਰ੍ਹਾਂ ਜੀਵਨ ਦੀ ਪ੍ਰਗਤੀ ਤੇ ਉੱਨਤੀ ਲਈ ਕਿਸ ਤਰ੍ਹਾਂ ਵਿਚਰਨਾ ਹੈ ਤੇ ਲੰਬੀਆਂ ਪੁਲਾਂਘਾਂ ਕਿਸ ਤਰ੍ਹਾਂ ਪੱੁਟਣੀਆਂ ਹਨ, ਇਹ ਸਾਨੂੰ ਹਨੂੰਮਾਨ ਜੀ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਆਪਣੇ ਗੁਰੂ ਪ੍ਰਤੀ ਸੱਚੀ ਨਿਸ਼ਠਾ ਤੇ ਬਲਿਦਾਨ ਕਰਨ ਦੀ ਪ੍ਰੇਰਨਾ ਸਾਨੂੰ ਜਟਾਯੂ ਜੀ ਦੇ ਜੀਵਨ ਤੋਂ ਮਿਲਦੀ ਹੈ | ਇਸੇ ਤਰ੍ਹਾਂ ਸੱਚੀ ਦੋਸਤੀ ਕਿਸ ਤਰ੍ਹਾਂ ਨਿਭਾਉਣੀ ਹੈ, ਉਹ ਸਾਨੂੰ ਸੁਗਰੀਵ ਵਾਂਗ ਨਿਭਾਉਣ ਲਈ ਤਿਆਰ ਹੋਣਾ ਪਵੇਗਾ | ਉਨ੍ਹਾਂ ਕਿਹਾ ਕਿ ਇਹ ਹਮੇਸ਼ਾ ਯਾਦ ਰੱਖਣਾ ਪਵੇਗਾ ਕਿ ਅਹੰਕਾਰ ਦਾ ਅੰਤ ਰਾਵਣ ਵਾਂਗ ਨਿਸ਼ਚਿਤ ਹੈ, ਇਸ ਲਈ ਹਮੇਸ਼ਾ ਨਿਮਰਤਾ ਭਰਿਆ ਸੁਭਾਅ ਰੱਖਣਾ ਚਾਹੀਦਾ | ਉਨ੍ਹਾਂ ਕਿਹਾ ਕਿ ਅੱਜ ਦਾ ਰਾਵਣ ਨਸ਼ਾ ਹੈ, ਜੋ ਕਿ ਬਹੁਤ ਹੀ ਸ਼ਕਤੀਸ਼ਾਲੀ ਹੈ, ਜਿਸਨੂੰ ਖ਼ਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਯਤਨ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਅਤੇ ਕਲੱਬ ਦੇ ਪ੍ਰਬੰਧਕਾਂ ਵਲੋਂ ਹਰ ਸਾਲ ਰਾਮਲੀਲਾ ਸਮਾਗਮ ਕਰਵਾਉਣਾ ਸ਼ਾਲਾਘਾਯੋਗ ਹੈ |
Ad Position 22
No active advertisement
ਪਿਛਲੀ ਖ਼ਬਰ ਸਹੋਦਿਆ ਸਕੂਲ ਕੰਪਲੈਕਸ ਬਟਾਲਾ ਵਿਖੇ ਇੰਟਰ ਮੁਕਾਬਲਿਆਂ ਵਿਚ ਡਿਵਾਈਨ ਵਿਲ ਪਬਲਿਕ ਸਕੂਲ ਦੀ ਸ਼ਾਨਦਾਰ ਜਿੱਤ ਅਗਲੀ ਖ਼ਬਰ ਜਨਤਾ ਮਾਡਰਨ ਸਕੂਲ ਵਡਾਲਾ ਗ੍ਰੰਥੀਆਂ ਵਿਖੇ 76ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ
Ad Position 24