ਬਟਾਲਾ, 24 ਸਤੰਬਰ (ਸਤਿੰਦਰ ਸਿੰਘ)-ਅੱਜ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀ.ਸੈਕੰਡਰੀ ਸਕੂਲ ਬਟਾਲਾ ਵਿਖੇ 15 ਅਗਸਤ ਨੂੰ ਸਮਰਪਿਤ ਦੇਸ਼ ਭਗਤਾਂ ਦੀ ਯਾਦ 'ਚ ਆਰਟ ਤੇ ਹਿੰਦੀ ਕਵਿਤਾ ਉਚਾਰਨ ਇੰਟਰ ਸਕੂਲ ਮੁਕਾਬਲੇ ਕਰਵਾਏ ਗਏ, ਜਿਸ 'ਚ ਬਟਾਲਾ ਦੇ ਕੁੱਲ 25 ਦੇ ਕਰੀਬ ਸਕੂਲਾਂ ਨੇ ਹਿੱਸਾ ਲਿਆ ਤੇ ਆਪਣੀ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕੀਤਾ | ਇਸ ਵਿਚ ਡਿਵਾਈਨ ਵਿਲ ਸਕੂਲ ਦੇ ਵਿਦਿਆਰਥੀ ਨਮਨਪ੍ਰੀਤ ਸਿੰਘ ਜਮਾਤ 9ਵੀਂ ਨੇ ਆਰਟ ਮੁਕਾਬਲੇ ਵਿਚ ਹਿੱਸਾ ਲੈ ਕੇ ਦੂਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਸਕੂਲ ਦੀ ਵਿਦਿਆਰਥਣ ਅਨੂੰਰੀਤ ਕੌਰ ਜਮਾਤ 7ਵੀਂ ਨੇ ਹਿੰਦੀ ਕਵਿਤਾ ਉਚਾਰਨ ਮੁਕਾਬਲੇ 'ਚ ਹੌਂਸਲਾ ਅਫ਼ਜਾਈ ਇਨਾਮ ਪ੍ਰਾਪਤ ਕੀਤਾ | ਇਸ ਮੌਕੇ ਸੈਸ਼ਨ 2024-25 ਦੀ ਵਿਦਿਆਰਥਣ ਜਸਕਰਨਪ੍ਰੀਤ ਕੌਰ ਨੂੰ ਬੈਸਟ ਵਿਦਿਆਰਥੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਸ੍ਰੀਮਤੀ ਕੁਲਬੀਰ ਕੌਰ ਨੇ ਬੱਚਿਆਂ ਦੀ ਇਸ ਉਪਲੱਬਧੀ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਪਿ੍ੰਸੀਪਲ ਨੇ ਮੈਡਮ ਸਪਨਾ ਵੰਡਰਾ (ਹਿੰਦੀ) ਅਤੇ ਮਨਪ੍ਰੀਤ ਕੌਰ (ਆਰਟ) ਦੀ ਮਿਹਨਤ ਤੇ ਰਹਿਨੁਮਾਈ ਦੀ ਵੀ ਖੂਬ ਪ੍ਰਸ਼ੰਸਾ ਕੀਤੀ, ਜਿਨਾਂ ਨੇ ਬੱਚਿਆਂ ਨੂੰ ਸਹੀ ਮਾਰਗ ਦੱਸ ਕੇ ਕਾਮਯਾਬੀ ਤੱਕ ਪਹੁੰਚਾਇਆ | ਇਸ ਮੌਕੇ ਪਿ੍ੰਸੀਪਲ ਤੇ ਸਮੂਹ ਸਟਾਫ਼ ਨੇ ਜੇਤੂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ |