08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬਸਪਾ ਆਗੂਆਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 26-09-2025
ਗੁਰਦਾਸਪੁਰ, 25 ਸਤੰਬਰ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਅਹੁਦੇਦਾਰਾਂ, ਪੰਜਾਬ ਬਾਡੀ, ਜ਼ਿਲ੍ਹਾ ਤੇ ਵਿਧਾਨ ਸਭਾ ਕਮੇਟੀਆਂ ਦੀ ਅਹਿਮ ਮੀਟਿੰਗ ਗੁਰਦਾਸਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਜੇ.ਪੀ ਭਗਤ ਅਤੇ ਮੋਹਣ ਲਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੂਬਾ ਪ੍ਰਧਾਨ ਡਾ: ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਵਜੋਂ ਤੇ ਚੌਧਰੀ ਗੁਰਨਾਮ ਸਿੰਘ ਇੰਚਾਰਜ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਐਡਵੋਕੇਟ ਹਰਮੀਤ ਸਿੰਘ ਇੰਚਾਰਜ ਮਾਝਾ ਜ਼ੋਨ ਅਤੇ ਜਸਵੀਰ ਸਿੰਘ ਬਸਪਾ ਸਕੱਤਰ ਪੰਜਾਬ ਤੇ ਇੰਚਾਰਜ ਕਿਸਾਨ ਭਾਈਚਾਰਾ ਮਾਝਾ ਜ਼ੋਨ ਨੇ ਵਿਚਾਰ ਪੇਸ਼ ਕੀਤੇ | ਚੌਧਰੀ ਗੁਰਨਾਮ ਸਿੰਘ ਨੇ ਪਾਰਟੀ ਨੰੂ ਘਰ ਘਰ ਪਹੁੰਚਾਉਣ 'ਤੇ ਜ਼ੋਰ ਦਿੱਤਾ | ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ 9 ਅਕਤੂਬਰ ਨੰੂ ਫਿਲੌਰ ਵਿਖੇ ਰਾਜ ਪੱਧਰ 'ਤੇ ਮਨਾਏ ਜਾ ਰਹੇ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਵਾਨ ਦਿਵਸ ਮੌਕੇ ਗੁਰਦਾਸਪੁਰ ਤੋਂ ਵਰਕਰਾਂ ਤੇ ਸਮਰਥਕਾਂ ਨੰੂ ਨਾਲ ਲੈ ਕੇ ਪਹੁੰਚਣ ਦਾ ਸੱਦਾ ਦਿੱਤਾ | ਉਨ੍ਹਾਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਗੁਰਦਾਸਪੁਰ ਟੀਮ ਵਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਕੀਤੀ ਜਾ ਰਹੀ ਮਦਦ ਦਾ ਜ਼ਿਕਰ ਕੀਤਾ | ਅੰਤ ਵਿਚ ਸੁਰਿੰਦਰ ਚੌਧਰੀ ਨੇ ਆਏ ਆਗੂਆਂ ਦਾ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਦੇਵ ਰਾਜ, ਜ਼ਿਲ੍ਹਾ ਜਨਰਲ ਸਕੱਤਰ ਮੋਹਣ ਲਾਲ, ਜ਼ਿਲ੍ਹਾ ਕੋਆਰਡੀਨੇਟਰ ਅਸ਼ੋਕ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਅਮਰੀਕ ਸਿੰਘ ਖ਼ਾਲਸਾ, ਰਮੇਸ਼ ਭੁੰਬਲੀ ਪ੍ਰਧਾਨ ਵਿਧਾਨ ਸਭਾ ਗੁਰਦਾਸਪੁਰ, ਤਰਸੇਮ ਲਾਲ ਮੀਤ ਪ੍ਰਧਾਨ, ਕਸਤੂਰੀ ਲਾਲ ਪ੍ਰਧਾਨ ਕਾਦੀਆਂ, ਰਾਜਪਾਲ ਜਨਰਲ ਸਕੱਤਰ, ਤਜਿੰਦਰ ਕੁਮਾਰ ਸਕੱਤਰ, ਜਸਪਾਲ ਸਿੰਘ ਪ੍ਰਧਾਨ ਬਟਾਲਾ, ਰਕੇਸ਼ ਕੁਮਾਰ ਭੱਟੀ ਕੈਸ਼ੀਅਰ, ਅਸ਼ੋਕ ਮੀਤ ਪ੍ਰਧਾਨ ਬਟਾਲਾ, ਐਡਵੋਕੇਟ ਸਰਬਜੀਤ ਸਿੰਘ ਮਾਨ ਜ਼ਿਲ੍ਹਾ ਕੋਆਰਡੀਨੇਟਰ, ਸੁਰਜਨ ਸਿੰਘ ਚਾਹਲ ਪ੍ਰਧਾਨ ਸ੍ਰੀ ਹਰਗੋਬਿੰਦਪੁਰ, ਜਗਦੀਸ਼ ਰਾਜ ਇੰਸਪੈਕਟਰ ਦੀਨਾਨਗਰ, ਸੁਰਿੰਦਰ ਕੁਮਾਰ, ਰਾਜ ਕੁਮਾਰ ਜਨੋਤਰਾ, ਧਰਮਪਾਲ ਭਗਤ ਪਠਾਨਕੋਟ, ਸ਼ਾਮ ਲਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਮਸ਼ੇਰ ਸਿੰਘ ਨੇ ਨੌਸ਼ਹਿਰਾ ਤੋਂ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਤੱਕ ਸੜਕ ਦੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਨਿਗਰਾਨ ਇੰਜੀ ਨਾਲ ਕੀਤੀ ਮੀਟਿੰਗ, ਸੌਂਪਿਆ ਮੰਗ ਪੱਤਰ
Ad Position 24