08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਨਿਗਰਾਨ ਇੰਜੀ ਨਾਲ ਕੀਤੀ ਮੀਟਿੰਗ, ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 26-09-2025
ਗੁਰਦਾਸਪੁਰ, 25 ਸਤੰਬਰ (ਅਸ਼ੋਕ ਸ਼ਰਮਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਗੁਰਦਾਸਪੁਰ ਦੇ ਆਗੂਆਂ ਨੇ ਆਪਣੀਆਂ ਮੰਗਾਂ ਤੇ ਮੁਸ਼ਕਿਲਾਂ ਸਬੰਧੀ ਨਿਗਰਾਨ ਇੰਜੀਨੀਅਰ ਨਾਲ ਮੀਟਿੰਗ ਕਰਕੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ | ਇਸ ਸਬੰਧੀ ਹਲਕਾ ਸਹਾਇਕਾ ਪਲਜੀਤ ਸਿੰਘ, ਦਲੀਪ ਕੁਮਾਰ ਪੀ.ਏ ਤੇ ਗਗਨਦੀਪ ਸਿੰਘ ਹਲਕਾ ਸਹਾਇਕ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਮੁਲਾਜ਼ਮ ਮੰਗਾਂ ਨੰੂ ਅੱਖੋਂ ਪਰੋਖੇ ਕਰ ਰਹੀ ਹੈ | ਉਨ੍ਹਾਂ ਨੇ ਮੁਲਾਜ਼ਮਾਂ ਨੰੂ ਲੋੜੀਂਦੀਆਂ ਸੁਰੱਖਿਆ ਕਿੱਟ ਅਰਥ ਸਟਿੱਕਾਂ, ਸੇਫ਼ਟੀ ਬੈਲਟਾਂ, ਦਸਤਾਨੇ, ਪੌੜੀ, ਸਬ ਡਵੀਜ਼ਨ ਪੱਧਰ 'ਤੇ ਢੋਆ ਢੁਆਈ ਤੇ ਬਰੇਕ ਡਾਊਨ ਅਟੈਂਡ ਕਰਨ ਸਮੇਤ ਗੱਡੀਆਂ ਦਾ ਪ੍ਰਬੰਧ ਕਰਨ ਆਦਿ ਮੰਗਾਂ ਤੋਂ ਨਿਗਰਾਨ ਇੰਜੀ: ਨੰੂ ਜਾਣੂ ਕਰਵਾਇਆ | ਜਿਸ 'ਤੇ ਨਿਗਰਾਨ ਇੰਜੀ: ਵਲੋਂ ਮੰਗਾਂ ਨੰੂ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ | ਆਗੂਆਂ ਨੇ ਹਰਚੋਵਾਲ ਸਬ ਡਵੀਜ਼ਨ ਵਿਚੋਂ ਪੁਨਰਗਠਨ ਯੋਜਨਾ ਤਹਿਤ ਖ਼ਤਮ ਕੀਤੀ ਸੇਵਾਦਾਰ ਦੀ ਅਸਾਮੀ ਬਹਾਲ ਕਰਨ ਤੇ ਕਾਦੀਆਂ ਸਬ ਡਵੀਜ਼ਨ ਵਿਚ ਪਾਰਟ ਟਾਈਮ ਸਵੀਪਰ ਦੀ ਖ਼ਾਲੀ ਆਸਾਮੀ 'ਤੇ ਲੰਮੇ ਸਮੇਂ ਤੋਂ ਤਾਇਨਾਤ ਨਾ ਹੋਣ ਦਾ ਮੁੱਦਾ ਵੀ ਉਠਾਇਆ | ਇਸ ਮੌਕੇ ਸਰਕਲ ਪ੍ਰਧਾਨ ਜਗਤਾਰ ਸਿੰਘ ਖੁੰਡਾ, ਠਾਕੁਰ ਰਣਜੀਤ ਸਿੰਘ, ਕਸ਼ਮੀਰ ਸਿੰਘ, ਲਖਵਿੰਦਰ ਸਿੰਘ, ਕੰਵਲਜੀਤ ਸਿੰਘ, ਬਾਲ ਕ੍ਰਿਸ਼ਨ, ਅੰਮਿ੍ਤਪਾਲ, ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਸਪਾ ਆਗੂਆਂ ਦੀ ਮੀਟਿੰਗ ਅਗਲੀ ਖ਼ਬਰ ਤਿੱਬੜ ਪੁਲਿਸ ਵਲੋਂ ਪਤੀ ਪਤਨੀ ਸਮੇਤ 3 ਖ਼ਿਲਾਫ਼ ਮਾਮਲਾ ਦਰਜ
Ad Position 24