08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬਾਗੀ ਧੜੇ ਜਿੰਨੀਆਂ ਮਰਜ਼ੀ ਤੁਹਮਤਾਂ ਲਗਾ ਲੈਣ, ਪਰ ਲੋਕ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦੇ ਰੌਂਅ 'ਚ- ਭੱਟੀ

Ad Position 21
No active advertisement
ਅਜੀਤ ਡੈਸਕ 26-09-2025
ਧਾਰੀਵਾਲ, 25 ਸਤੰਬਰ (ਸਵਰਨ ਸਿੰਘ)-ਵਿਰੋਧੀ ਪਾਰਟੀਆਂ ਦੇ ਝਾਂਸੇ ਵਿਚ ਆ ਕੇ ਜਿਹੜੇ ਅਕਾਲੀ ਕੁਰਸੀ ਦੇ ਲਾਲਚ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਤਿਲਾਂਜਲੀ ਦੇ ਚੁੱਕੇ ਹਨ, ਉਹ ਜਿੰਨੀਆਂ ਮਰਜੀ ਤੋਹਮਤਾਂ ਸੁਖਬੀਰ ਸਿੰਘ ਬਾਦਲ ਉੱਪਰ ਲਗਾ ਲੈਣ, ਪਰ ਕਾਮਯਾਬ ਨਹੀਂ ਹੋ ਸਕਦੇ, ਕਿਉਂਕਿ ਪੰਜਾਬ ਦੇ ਲੋਕ ਹੁਣ ਸੁਖਬੀਰ ਸਿੰਘ ਬਾਦਲ ਦੀ ਨੁਮਾਇੰਦਗੀ ਕਬੂਲ ਕਰਨ ਦੇ ਰੌਂਅ ਵਿਚ ਆ ਚੁੱਕੇ ਹਨ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਕਰਦਿਆਂ ਕਿਹਾ ਕਿ ਜਿਹੜੀ ਕੁਦਰਤੀ ਆਫ਼ਤ ਇਸ ਵੇਲੇ ਪੰਜਾਬੀਆਂ ਨੂੰ ਆਣ ਪਈ ਹੈ, ਦੇ ਹੱਲ ਵਾਸਤੇ ਸ: ਬਾਦਲ ਨੇ ਪੰਜਾਬੀਆਂ ਦੀ ਬਾਂਹ ਤਨ, ਮਨ ਤੇ ਧੰਨ ਸਹਿਤ ਫੜ ਲਈ ਹੈ, ਜੋ ਕਿ ਪੰਜਾਬ ਦੀਆਂ ਹੋਰ ਰਾਜਨੀਤਕ ਪਾਰਟੀਆਂ ਕੇਵਲ ਸਟੇਜੀ ਗੱਲਾਂ ਤੱਕ ਹੀ ਸੀਮਤ ਰਹੇ | ਉਨ੍ਹਾਂ ਕਿਹਾ ਕਿ ਅਜੋਕੇ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਦੇ ਲੋਕ ਸ: ਸੁਖਬੀਰ ਸਿੰਘ ਬਾਦਲ ਦੀਆਂ ਪੰਜਾਬ ਪ੍ਰਤੀ ਸੇਵਾਵਾਂ ਨੂੰ ਕਬੂਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ, ਜੋ ਕਿ ਪਾਰਟੀ ਵਾਸਤੇ ਸ਼ੁਭ ਸ਼ਗਨ ਹੈ | ਸ੍ਰੀ ਭੱਟੀ ਨੇ ਕਿਹਾ ਕਿ ਅਕਾਲੀ ਦਲ ਦੀ ਮਜ਼ਬੂਤੀ ਲਈ ਜਗਵੰਤ ਸਿੰਘ ਲਹਿਰਾ, ਜਥੇਦਾਰ ਲਖਵਿੰਦਰ ਸਿੰਘ ਡੋਗਰਾਂਵਾਲ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਜਗਜੀਤ ਸਿੰਘ ਫ਼ਤਿਹਗੜ੍ਹ, ਹਰਦੀਪ ਸਿੰਘ ਬੋਦਲ, ਸੁਰਜੀਤ ਸਿੰਘ ਮਾਣਾ, ਜਸਪ੍ਰੀਤ ਸਿੰਘ ਅਟਵਾਲ ਪ੍ਰਧਾਨ ਯੂਥ ਅਕਾਲੀ ਦਲ ਯੂਰਪ ਅਤੇ ਲਾਭ ਸਿੰਘ ਭੰਗੂ ਆਦਿ ਨੇ ਕਿਹਾ ਹੈ ਕਿ ਜਿਹੜੇ ਪਾਰਟੀ ਤੋਂ ਬਾਗੀ ਹੋ ਕੇ ਵੱਖਰਾ ਰਾਗ ਅਲਾਪ ਰਹੇ ਹਨ, ਵਕਤ ਆਉਣ 'ਤੇ ਬਹੁਤ ਪਛਤਾਉਣਗੇ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਮੀਟਿੰਗ ਅਗਲੀ ਖ਼ਬਰ ਸ਼ਮਸ਼ੇਰ ਸਿੰਘ ਨੇ ਨੌਸ਼ਹਿਰਾ ਤੋਂ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਤੱਕ ਸੜਕ ਦੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ
Ad Position 24