ਡੇਹਰੀਵਾਲ ਦਰੋਗਾ, 25 ਸਤੰਬਰ (ਹਰਦੀਪ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕੋਆਰਡੀਨੇਟਰ ਤੇ ਸਰਪੰਚ ਜਤਿੰਦਰ ਕੌਰ ਖੁੰਡੀ ਦੀ ਅਗਵਾਈ ਹੇਠ ਸੇਖਵਾਂ ਵਿਖੇ ਮਹਿਲਾ ਵਿੰਗ ਦੀ ਮੀਟਿੰਗ ਹੋਈ, ਜਿਸ 'ਚ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬੀਬੀ ਅਮਰਜੀਤ ਕੌਰ ਸੇਖਵਾਂ ਨੇ ਮਹਿਲਾ ਆਗੂਆਂ ਨੂੰ ਕਿਹਾ ਕਿ ਹਲਕੇ ਅੰਦਰ ਪਾਰਟੀ ਦੀਆਂ ਗਤੀਵਿਧੀਆਂ ਤੋਂ ਮਹਿਲਾ ਆਗੂਆਂ ਨੂੰ ਜਾਣੂ ਕਰਵਾਇਆ ਜਾਵੇਗਾ, ਜੋ ਕਿ ਆਉਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵੱਧ ਤੋਂ ਵੱਧ ਅÏਰਤਾਂ ਹਿੱਸਾ ਲੈ ਸਕਣ | ਉਨ੍ਹਾਂ ਵਲੋਂ ਵੱਡੀ ਗਿਣਤੀ 'ਚ ਪਹੁੰਚੀਆਂ ਮਹਿਲਾ ਆਗੂਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਮਾਝਾ ਜ਼ੋਨ ਤੋਂ ਇੰਚਾਰਜ ਰੇਖਾ ਮਨੀ ਸ਼ਰਮਾ, ਸਰਬਜੀਤ ਕੌਰ ਹਲਕਾ ਕੋਆਰਡੀਨੇਟਰ ਬਟਾਲਾ, ਨਰਿੰਦਰ ਕੌਰ ਸ੍ਰੀ ਹਰਗੋਬਿੰਦਪੁਰ, ਨੀਲਮ, ਸੁਸ਼ਮਾ, ਭੁਪਿੰਦਰ ਕੌਰ, ਪਰਮਿੰਦਰ ਕੌਰ, ਸੁਖਵਿੰਦਰ ਕੌਰ, ਸਨੀਤਾ ਦੇਵੀ, ਰਾਜ, ਸੁਖਜੀਤ ਕੌਰ, ਰਾਜ, ਰਾਵੀ ਸੁਮਨ, ਜਗਦੀਪ ਕੌਰ ਆਦਿ ਹਾਜ਼ਰ ਸਨ |