ਬਟਾਲਾ, 25 ਸਤੰਬਰ (ਸਤਿੰਦਰ ਸਿੰਘ)-ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣਿਆਂ ਜਾਂਦਾ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਹਮੇਸ਼ਾ ਆਪਣੇ ਹਿਤੈਸ਼ੀ ਤੇ ਸਨੇਹੀਆਂ ਤੇ ਨਿਸ਼ਕਾਮ ਸੇਵਕਾਂ ਨੂੰ ਪ੍ਰੇਰਨਾ ਦਾ ਸ੍ਰੋਤ ਮੰਨਦਾ ਆ ਰਿਹਾ ਹੈ | ਇਸੇ ਹੀ ਪ੍ਰੰਪਰਾ ਤਹਿਤ ਕਾਲਜ ਪਰਿਵਾਰ ਨੇ ਸਦੀਵੀਂ ਵਿਛੋੜਾ ਦੇ ਗਏ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ, ਸੇਵਾ ਮੁਕਤ ਪੰਚਾਇਤ ਅਫ਼ਸਰ ਤੇ ਸੰਸਥਾ ਦੇ ਨਿਸ਼ਕਾਮ ਸੇਵਕ ਸ: ਕੁੰਦਨ ਸਿੰਘ ਜੀ ਬੱਲਪੁਰੀਆਂ ਨੂੰ ਸਹਿਜ ਪਾਠ ਦੇ ਭੋਗ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿਸ ਵਿਚ ਯਸ਼ਪ੍ਰੀਤ ਕੌਰ ਤੁਗਲਵਾਲ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਸਵਰਨ ਸਿੰਘ ਵਿਰਕ ਨੇ ਕੁੰਦਨ ਸਿੰਘ ਤੇ ਰਿਆੜਕੀ ਕਾਲਜ ਦੇ ਅਟੁੱਟ ਪਿਆਰ ਨੂੰ ਬਿਆਨ ਕੀਤਾ | ਸ: ਵਿਰਕ ਨੇ ਦੱਸਿਆ ਕਿ ਰਿਆੜਕੀ ਕਾਲਜ ਕਦੇ ਵੀ ਉਨ੍ਹਾਂ ਦੀਆਂ ਪਾਈਆਂ ਪੈੜਾਂ ਨੂੰ ਮਿਟਣ ਨਹੀਂ ਦੇਵੇਗਾ ਤੇ ਉਨ੍ਹਾਂ ਦੀ ਯਾਦ ਸਦੀਵੀਂ ਚਿਤਵਦਿਆਂ ਕਾਲਜ ਵਲੋਂ ਕੁੰਦਨ ਸਿੰਘ ਦੇ ਪਰਿਵਾਰ, ਸਨੇਹੀਆਂ, ਬੱਲਪੁਰੀਆਂ ਪਿੰਡ ਦੇ ਵਾਸੀਆਂ ਤੇ ਸੰਸਥਾ ਦੀਆਂ ਹੋਣਹਾਰ ਵਿਦਿਆਰਥਣਾਂ ਲਈ ਕੁੱਲ 500 ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਸ਼੍ਰੀ ਅੰਮਿ੍ਤਸਰ ਸਾਹਿਬ ਜੀ ਦੁਆਰਾ ਪ੍ਰਕਾਸ਼ਿਤ ਮਾਸਿਕ ਰਸਾਲਾ ਗੁਰਮਤਿ ਪ੍ਰਕਾਸ਼ ਸਾਲ ਭਰ ਲਈ ਲਗਵਾ ਕੇ ਦੇ ਰਿਹਾ ਹੈ | ਕੁੰਦਨ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ ਗੁਰਦੁਆਰਾ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸਕੱਤਰ ਵਰਿਆਮ ਸਿੰਘ, ਮੈਂਬਰ ਮਹਿੰਦਰ ਸਿੰਘ, ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਜਨਰਲ ਮੈਨੇਜਰ ਬਲਦੇਵ ਸਿੰਘ ਸੰਧੂ, ਕੁੰਦਨ ਸਿੰਘ ਦੇ ਸਪੁੱਤਰ ਸ਼ਿਵਨੰਦਨ ਸਿੰਘ, ਸੁਖਨੰਦਨ ਸਿੰਘ, ਮਹਿਲ ਸਿੰਘ, ਥਾਣੇਦਾਰ ਪਰਵਿੰਦਰ ਸਿੰਘ, ਸੈਕਟਰੀ ਕੋਪਰੇਟਿਵ ਸੁਸਾਇਟੀ ਕਾਬਲ ਸਿੰਘ, ਏ.ਐੱਸ.ਆਈ. ਬਲਬੀਰ ਸਿੰਘ, ਸਬ-ਇੰਸਪੈਕਟਰ ਬਲਜੀਤ ਸਿੰਘ, ਸੀ.ਆਰ.ਆਈ. ਇੰਸਪੈਕਟਰ ਗੁਰਪ੍ਰੀਤ ਸਿੰਘ, ਚੇਅਰਮੈਨ ਬਲਾਕ ਸੰਮਤੀ ਬਟਾਲਾ ਕਵਲਜੀਤ ਸਿੰਘ, ਨੰਬਰਦਾਰ ਜਸਵੀਰ ਸਿੰਘ ਗਿੱਲ, ਕਾਲਜ ਦੀਆਂ ਪੁਰਾਣੀਆਂ ਵਿਦਿਆਰਥਣਾਂ, ਉਪ ਪਿ੍ੰਸੀਪਲ ਗੁਰਦੀਸ਼ ਕੌਰ, ਸੇਵਾਮੁਕਤ ਪਿ੍ੰਸੀਪਲ ਪਰਮਜੀਤ ਕੌਰ, ਸਰਕਾਰੀ ਅਧਿਆਪਕਾ ਨਰਿੰਦਰ ਕੌਰ ਖਾਲਸਾ ਅਤੇ ਬੱਲਪੁਰੀਆਂ ਪਿੰਡ ਦੇ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ | ਇਸ ਮੌਕੇ ਹਰੇਕ ਕਲਾਸ ਦੇ ਵਿਦਿਆਰਥੀਆਂ ਵਲੋਂ ਆਪਣੇ ਵਿਚਾਰਾਂ, ਗੀਤਾਂ ਤੇ ਕਵਿਤਾਵਾਂ ਰਾਹੀਂ ਕੁੰਦਨ ਸਿੰਘ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ | ਸਟੂਡੈਂਟ ਸੈਕਟਰੀ ਨਵਨੀਤ ਕੌਰ ਨੇ ਦੱਸਿਆ ਕਿ ਸਾਡੇ ਬੱਚਿਆਂ ਦੇ ਕੁੰਦਨ ਅੰਕਲ ਨੇਕ ਤੇ ਇਕ ਅਲੌਕਿਕ ਹਸਤੀ ਸੀ | ਕਾਲਜ ਦੇ ਪ੍ਰਕਾਸ਼ਨ ਵਿਭਾਗ ਵਲੋਂ ਸ: ਕੁੰਦਨ ਸਿੰਘ ਜੀ ਦੀ ਯਾਦਗਾਰ ਨੂੰ ਸੰਜੋਣ ਲਈ ਇਕ ਵਿਸ਼ੇਸ਼ ਕਿਤਾਬਚਾ ਲੋਕ ਅਰਪਣ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਪਿ੍ੰਸੀਪਲ ਸ: ਸਵਰਨ ਸਿੰਘ ਵਿਰਕ, ਗਗਨਦੀਪ ਸਿੰਘ ਵਿਰਕ ਅਤੇ ਕਾਲਜ ਦੀ ਸਟੂਡੈਂਟ ਕਮੇਟੀ ਵਲੋਂ ਸ਼ਰਧਾਂਜਲੀ ਸਮਾਗਮ ਦੌਰਾਨ ਪਹੁੰਚਣ ਵਾਲੇ ਪਤਵੰਤੇ ਸੱਜਣਾਂ ਨੂੰ ਕਾਲਜ ਵਲੋਂ ਦੁਸ਼ਾਲਾ ਤੇ ਉਨ੍ਹਾਂ ਦੀ ਯਾਦ ਵਿਚ ਇਕ-ਇਕ ਕਿਤਾਬ ਵੀ ਭੇਟ ਕੀਤੀ ਗਈ |